ਏਸ਼ੀਆਈ ਖੇਡਾਂ 2018 : ਅੰਕਿਤਾ ਨੇ ਜਿੱਤਿਆ ਕਾਂਸੀ ਤਮਗਾ

ਨਵੀਂ ਦਿੱਲੀ, 23 ਅਗਸਤ (ਸ.ਬ.) ਭਾਰਤੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਇੱਥੇ ਏਸ਼ੀਆਈ ਖੇਡਾਂ-2018 ਵਿੱਚ ਕਾਂਸੀ ਤਮਗਾ ਜਿੱਤ ਲਿਆ ਹੈ| ਭਾਰਤ ਲਈ ਇਹ 16ਵਾਂ ਤਮਗਾ ਹੈ| ਅਜੇ ਤੱਕ ਭਾਰਤ ਨੇ 4 ਸੋਨ, 3 ਚਾਂਦੀ ਅਤੇ 9 ਕਾਂਸੀ ਤਮਗੇ ਆਪਣੇ ਨਾਂ ਕੀਤੇ ਹਨ| ਸੈਮੀਫਾਈਨਲ ਵਿੱਚ ਉਨ੍ਹਾਂ ਨੇ ਹਾਂਗਕਾਂਗ ਦੀ ਯੂਡੀਸ ਵੋਂਗ ਚੋਂਗ ਨੂੰ ਹਰਾਇਆ ਸੀ|
ਪਿਛਲੀ ਵਾਰ 2014 ਇੰਚੀਓਨ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਸਿੰਗਲ ਦੇ ਅੰਤਿਮ-16 ਦੌਰ ਦੇ ਬਾਅਦ ਬਾਹਰ ਹੋਣ ਵਾਲੀ ਅੰਕਿਤਾ ਨੇ ਇਸ ਵਾਰ ਸੈਮੀਫਾਈਨਲ ਵਿੱਚ ਕਦਮ ਰਖਿਆ ਸੀ|
ਪਹਿਲੇ ਸੈਟ ਦੀ ਸ਼ੁਰੂਆਤ ਵਿੱਚ ਅੰਕਿਤਾ ਨੂੰ ਹਾਂਗਕਾਂਗ ਦੀ ਖਿਡਾਰਨ ਦੇ ਖਿਲਾਫ 1-4 ਨਾਲ ਪਿੱਛੜਦੇ ਹੋਏ ਦੇਖਿਆ ਗਿਆ ਸੀ ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਇਸ ਨੂੰ 6-4 ਨਾਲ ਆਪਣੇ ਨਾਂ ਕਰ ਲਿਆ| ਦੂਜੇ ਸੈਟ ਵਿੱਚ ਅੰਕਿਤਾ ਨੇ ਪੂਰੀ ਤਰ੍ਹਾਂ ਨਾਲ ਦਬਦਬਾ ਬਣਾਉਂਦੇ ਹੋਏ 6-1 ਨਾਲ ਜਿੱਤ ਦਰਜ ਕਰਕੇ ਅੰਤਿਮ 4 ਦੀ ਰਾਹ ਬਣਾਈ|

Leave a Reply

Your email address will not be published. Required fields are marked *