ਏਸ਼ੀਆਈ ਖੇਡਾਂ 2018 : ਪੀ.ਵੀਂ. ਸਿੰਧੂ ਨੇ ਰਚਿਆ ਇਤਿਹਾਸ, ਚਾਂਦੀ ਦਾ ਤਮਗਾ ਜਿੱਤਿਆ

ਜਕਾਰਤਾ, 28 ਅਗਸਤ (ਸ.ਬ.) ਪੀ.ਵੀ. ਸਿੰਧੂ ਨੇ ਏਸ਼ੀਆਈ ਖੇਡਾਂ 2018 ਦੇ ਬੈਡਮਿੰਟਨ ਦੇ ਫਾਈਨਲ ਵਿੱਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ| ਸਿੰਧੂ ਏਸ਼ੀਆਈ ਖੇਡਾਂ ਵਿੱਚ ਪਹਿਲੀ ਵਾਰ ਬੈਡਮਿੰਟਨ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ|
ਸਿੰਧੂ ਨੂੰ ਫਾਈਨਲ ਵਿੱਚ ਤਾਈਪੇ ਦੀ ਬੈਡਮਿੰਟਨ ਖਿਡਾਰਨ ਤਾਈ ਜੁ ਯਿੰਗ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ| ਜੋ ਯਿੰਗ ਨੇ 21-13 ਅਤੇ 21-16 ਨਾਲ ਮੈਚ ਜਿੱਤ ਕੇ ਗੋਲਡ ਜਿੱਤਿਆ ਹੈ|
ਸਿੰਧੂ ਨੇ ਦੂਜੀ ਸੀਡ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ| ਹੁਣ ਭਾਰਤ ਕੋਲ ਕੁਲ 43 ਤਮਗੇ ਹੋ ਗਏ ਹਨ ਜਿਸ ਵਿੱਚ 8 ਸੋਨ, 16 ਚਾਂਦੀ ਅਤੇ 20 ਕਾਂਸੀ ਤਮਗੇ ਜਿੱਤੇ ਹਨ|

Leave a Reply

Your email address will not be published. Required fields are marked *