ਏਸ਼ੀਆਈ ਖੇਡਾਂ 2018 : ਮੌਮਾ ਦਾਸ ਰਾਊਂਡ-32 ਵਿੱਚੋਂ ਬਾਹਰ

ਜਕਾਰਤਾ, 30 ਅਗਸਤ (ਸ.ਬ.) ਭਾਰਤੀ ਖਿਡਾਰੀ ਮੌਸਾ ਦਾਸ ਇੱਥੇ ਏਸ਼ੀਆਈ ਖੇਡਾਂ 2018 ਵਿੱਚ ਅੱਜ ਟੇਬਲ ਟੈਨਿਸ ਮੁਕਾਬਲੇ ਵਿੱਚ ਮਹਿਲਾ ਸਿੰਗਲ ਦੇ ਰਾਊਂਡ-32 ਵਿੱਚ ਹਾਰ ਕੇ ਬਾਹਰ ਹੋ ਗਈ| ਮੌਮਾ ਚੀਨੀ ਤਾਈਪੈ ਦੀ ਖਿਡਾਰਨ ਜਿਊ ਚੇਨ ਦੇ ਹੱਥੋਂ ਇਕਤਰਫਾ ਮੁਕਾਬਲੇ ਵਿੱਚ 0-4 ਨਾਲ ਹਾਰ ਕੇ ਬਾਹਰ ਹੋ ਗਈ| ਚੇਨ ਨੇ ਮੌਮਾ ਨੂੰ ਲਗਾਤਾਰ ਗੇਮਾਂ ਵਿੱਚ 11-6, 11-5, 11-6, 11-6 ਨਾਲ ਹਰਾ ਕੇ 25 ਮਿੰਟਾਂ ਵਿੱਚ ਆਪਣਾ ਮੁਕਾਬਲਾ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ|
ਮਹਿਲਾ ਸਿੰਗਲ ਦੇ ਰਾਊਂਡ-32 ਵਿੱਚ ਹੁਣ ਨਿਗਾਹਾਂ ਸਟਾਰ ਮਣੀਕਾ ਬੱਤਰਾ ਉਤੇ ਲੱਗੀਆਂ ਹਨ ਜਿਨ੍ਹਾਂ ਨੇ ਮਿਕਸਡ ਡਬਲਜ਼ ਵਿੱਚ ਬੁੱਧਵਾਰ ਅਚੰਤਾ ਸ਼ਰਤ ਕਮਲ ਦੇ ਨਾਲ ਕਾਂਸੀ ਤਮਗਾ ਜਿੱਤਿਆ ਸੀ| ਉਹ ਥਾਈਲੈਂਡ ਦੀ ਨਨਥਾਨਾ ਕੋਮਵੋਂਗ ਦੇ ਖਿਲਾਫ ਖੇਡੇਗੀ| ਜਦਕਿ ਪੁਰਸ਼ ਸਿੰਗਲ ਵਿੱਚ ਅਚੰਤ ਰਾਊਂਡ-32 ਵਿੱਚ ਆਪਣਾ ਪਹਿਲਾ ਮੁਕਾਬਲਾ ਪਾਕਿਸਤਾਨੀ ਅਸੀਮ ਮੁਹੰਮਦ ਕੁਰੇਸ਼ੀ ਨਾਲ ਖੇਡਣ ਉਤਰਨਗੇ ਜਦਕਿ ਸਤਯਨ ਇੰਡੋਨੇਸ਼ੀਆ ਦੇ ਸੁਪਿਤ ਸੰਤੋਸੋ ਨਾਲ ਖੇਡਣਗੇ|

Leave a Reply

Your email address will not be published. Required fields are marked *