ਏਸ਼ੀਆਈ ਖੇਡਾਂ 2018: ਸੈਮੀਫਾਈਨਲ ਵਿੱਚ ਹਾਰੀ ਸਾਈਨਾ ਨੇਹਵਾਲ, ਮਿਲਿਆ ਕਾਂਸੀ ਤਮਗਾ

ਨਵੀਂ ਦਿੱਲੀ, 27 ਅਗਸਤ (ਸ.ਬ.) 18ਵੀਂ ਏਸ਼ੀਆ ਖੇਡਾਂ ਵਿੱਚ ਭਾਰਤੀ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਇਥੇ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਗਈ ਹੈ| ਉਨ੍ਹਾਂ ਨੇ ਚੀਨੇ ਤਾਈਪੇ ਦੀ ਤਾਈ ਜੂ ਯਿੰਗ ਦੇ ਹੱਥੋਂ 21-15 ਅਤੇ 21-14 ਨਾਲ ਹਾਰ ਝੱਲਣੀ ਪਈ| ਫਿਲਹਾਲ ਭਾਰਤ ਦੇ ਹੁਣ 37 ਮੈਡਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 7 ਗੋਲਡ, 10 ਸਿਲਵਰ ਅਤੇ 20 ਕਾਂਸੀ ਤਮਗੇ ਸ਼ਾਮਲ ਹਨ|
ਭਾਰਤੀ ਸ਼ਟਲਰ ਨੇ ਪਹਿਲੀ ਗੇਮ ਵਿੱਚ ਬਹੁਤ ਚੰਗਾ ਖੇਡ ਦਿਖਾਇਆ ਅਤੇ ਤਾਈ ਨੂੰ ਸਖਤ ਟੱਕਰ ਦਿੱਤੀ| ਪਰ ਉਹ ਅਹਿਮ ਮੌਕੇ ਉਤੇ ਅੰਕ ਗੁਆ ਬੈਠੀ ਅਤੇ ਪਹਿਲੀ ਗੇਮ ਵਿੱਚ ਪਿੱਛੇ ਰਹਿ ਗਈ| ਇਸ ਤੋਂ ਬਾਅਦ ਦੂਜੀ ਗੇਮ ਦੇ ਹਾਫ ਟਾਈਮ ਤੱਕ ਮੈਚ ਰੋਮਾਂਚਕ ਹੋਇਆ, ਜਿੱਥੇ ਭਾਰਤੀ ਸ਼ਟਲਰ ਪਿਛੜ ਰਹੀ ਸੀ| ਇਥੋਂ ਤਾਈ ਨੇ ਸਾਈਨਾ ਨੂੰ ਸਿਰਫ ਤਿੰਨ ਅੰਕ ਹਾਸਲ ਕਰਨ ਦਿੱਤੇ ਅਤੇ ਮੁਕਾਬਲਾ ਆਪਣੇ ਨਾਮ ਕੀਤਾ|

Leave a Reply

Your email address will not be published. Required fields are marked *