ਏਸ਼ੀਆਈ ਖੇਡਾਂ 2018: ਸੌਰਭ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ, ਅਭਿਸ਼ੇਕ ਨੇ ਕਾਂਸੀ ਤਮਗਾ

ਨਵੀਂ ਦਿੱਲੀ, 21 ਅਗਸਤ (ਸ.ਬ.) 18ਵੀਆਂ ਏਸ਼ੀਆਈ ਖੇਡਾਂ ਵਿੱਚ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗਾ ਜਿੱਤਿਆ| ਇਸੇ ਦੇ ਨਾਲ ਭਾਰਤ ਦੀ ਝੋਲੀ ਵਿੱਚ ਹੁਣ ਤੱਕ ਤਿੰਨ ਸੋਨ ਤਮਗੇ ਆ ਚੁੱਕੇ ਹਨ| ਉਥੇ ਦੂਜੇ ਪਾਸੇ ਅਭਿਸ਼ੇਕ ਵਰਮਾ ਨੇ ਵੀ 10 ਮੀਟਰ ਏਅਰ ਪਿਸਟਲ ਵਿੱਚ ਤਾਂਬੇ ਦਾ ਤਮਗਾ ਜਿੱਤਿਆ| ਸਭ ਤੋਂ ਪਹਿਲਾ ਭਾਰਤ ਨੂੰ ਪਹਿਲਵਾਨ ਬਜਰੰਦ ਨੇ ਸੋਨ ਤਮਗਾ ਜਿਤਾਇਆ ਸੀ|
16 ਸਾਲ ਦੇ ਸੌਰਭ ਨੇ ਦਸ ਮੀਟਰ ਪਿਸਟਲ ਮੁਕਾਬਲੇ ਵਿੱਚ 243.7 ਅੰਕਾਂ ਦਾ ਪਹਿਲਾ ਸਥਾਨ ਹਾਸਲ ਕੀਤਾ| ਮੁਕਾਬਲੇ ਦਾ ਚਾਂਦੀ ਤਮਗਾ ਕੋਰੀਆ ਦੇ ਲਿਮ ਹੋਜਿਨ (239.6) ਅਤੇ ਕਾਂਸੀ ਚੀਨ ਦੇ ਵਾਂਗ ਝੀਹਾਓ (218.7) ਨੇ ਜਿੱਤਿਆ| ਕਈ ਭਾਰਤੀ ਅਨਮੋਲ ਜੈਨ 199.6 ਦੇ ਨਾਲ ਚੌਥੇ ਸਥਾਨ ਉਤੇ ਰਹੇ| ਕੁਆਲੀਫਿਕੇਸ਼ਨ ਵਿੱਚ ਸੌਰਭ 583 ਅੰਕਾਂ ਨਾਲ ਤੀਜੇ ਅਤੇ ਅਨਮੋਲ 580 ਅੰਕ ਲੈ ਕੇ ਚੌਥੇ ਸਥਾਨ ਉੱਤੇ ਰਹੇ| ਇਸ ਤੋਂ ਬਾਅਦ ਸੌਰਭ, ਅਨਮੋਲ ਅਤੇ ਅਭਿਸ਼ੇਕ (1730) ਨੇ ਟੀਮ ਮੁਕਾਬਲੇ ਵਿੱਚ ਵੀ ਸੋਨ ਤਮਗਾ ਜਿੱਤਿਆ| ਅਰਜੁਨ ਸਿੰਘ ਚੀਮਾ, ਗੌਰਭ ਰਾਣਾ ਉਦੇਵੀਰ ਦੀ ਜੋੜੀ ਨੇ ਕਾਂਸੀ ਦਾ ਤਮਗਾ ਜਿੱਤਿਆ| ਸੀਨੀਅਰ ਵਿਸ਼ਵ ਦੀ ਸੋਨ ਤਮਗਾ ਜੇਤੂ ਹਰਿਆਣਾ ਦੀ ਮਨੂ ਭਾਕਰ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ਵਿੱਚ ਪੰਜਵੇਂ, ਜਦਕਿ ਦੇਵਾਂਸ਼ੀ ਰਾਣਾ ਅੱਠਵੇਂ ਨੰਬਰ ਉਤੇ ਰਹੀ|

Leave a Reply

Your email address will not be published. Required fields are marked *