ਏ.ਟੀ.ਐਮ. ਨੂੰ ਕੱਟ ਕੇ ਲੁੱਟਿਆ ਕੈਸ਼

ਆਦਮਪੁਰ, 5 ਅਪ੍ਰੈਲ (ਸ.ਬ.) ਕਸਬਾ ਅਲਾਵਲਪੁਰ ਜੀ.ਟੀ. ਰੋਡ ਤੇ ਸਥਿਤ ਬੀਤੀ ਦੇਰ ਰਾਤ ਯੂਕੋ ਬੈਂਕ ਨਾਲ ਲੱਗੇ ਏ ਟੀ ਐਮ ਨੂੰ ਗੈਸ ਕੱਟਰ ਨਾਲ ਕੱਟ ਕੇ ਉਸ ਵਿਚੋਂ 21 ਹਜ਼ਾਰ 300 ਰੁਪਏ ਦੀ ਨਗਦੀ ਲੁੱਟ ਲਏ| ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਮੈਨੇਜਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਜਦੋਂ ਉਹ ਬੈਂਕ ਪਹੁੰਚੇ ਤਾਂ ਦੇਖਿਆ ਕਿ ਏ.ਟੀ.ਐਮ ਦੇ ਸ਼ਟਰ ਖੁੱਲ੍ਹਾ ਹੋਇਆ ਸੀ, ਜਦੋਂਕਿ ਉਹ ਬੈਂਕ ਬੰਦ ਕਰਨ ਸਮੇਂ ਏ.ਟੀ.ਐਮ ਦਾ ਸ਼ਟਰ ਵੀ ਬੰਦ ਕਰਕੇ ਜਾਂਦੇ ਹਨ| ਉਨ੍ਹਾਂ ਦੇਖਿਆ ਕਿ ਸ਼ਟਰ ਦੀ ਪੱਤੀ ਕਟਰ ਨਾਲ ਕੱਟੀ ਹੋਈ ਸੀ ਤੇ ਏ.ਟੀ.ਐਮ ਵੀ ਗੈਸ ਕਟਰ ਨਾਲ ਤੋੜਿਆ ਸੀ ਤੇ ਜਿਸ ਵਿਚ ਪਈ ਨਗਦੀ 21.300 ਰੁਪਏ ਗ਼ਾਇਬ ਸੀ| ਜਿਸ ਦੀ ਸੂਚਨਾ ਆਦਮਪੁਰ ਪੁਲੀਸ ਨੂੰ ਤੁਰੰਤ ਦਿੱਤੀ ਗਈ| ਜਿਸ ਦੀ ਕਾਰਵਾਈ ਕਰਦਿਆਂ ਘਟਨਾ ਸਥਾਨ ਤੇ ਐਸ.ਪੀ(ਡੀ) ਸੁਰਿੰਦਰ ਮੋਹਨ, ਡੀਐਸਪੀ ਤੇਜਵੀਰ ਸਿੰਘ ਹੁੰਦਲ, ਐਸ. ਐਚ. ਓ ਆਦਮਪੁਰ ਹਰਗੁਰਦੇਵ ਸਿੰਘ, ਐਸ.ਐਚ.ਓ ਪਰਮਿੰਦਰ ਸਿੰਘ ਭੋਗਪੁਰ, ਪਹੁੰਚੇ| ਫੋਰੈਂਸਿਕ ਲੈਬ ਅਧਿਕਾਰੀ ਵੀ ਮੌਕੇ ਤੇ ਆ ਕੇ ਜਾਂਚ ਸ਼ੁਰੂ ਕੀਤੀ| ਸੀ.ਸੀ.ਟੀ.ਵੀ ਦੀ ਰਿਕਾਰਡਿੰਗ ਦੇ ਅਨੁਸਾਰ ਰਾਤ 2.25 ਵਜੇ ਇੱਕ ਵਿਅਕਤੀ ਏ.ਟੀ.ਐਮ ਦੇ ਅੰਦਰ ਦਾਖਲ ਹੋਇਆ, ਜਿਸ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ| ਇਸ ਲੁੱਟ ਨਾਲ ਇਲਾਕੇ ਭਰ ਵਿਚ ਸਹਿਮ ਦਾ ਮਾਹੌਲ ਹੈ|

Leave a Reply

Your email address will not be published. Required fields are marked *