ਏ.ਸੀ.ਆਰ. ਪ੍ਰੋਫਾਰਮੇ ਵਿੱਚ ਤਬਦੀਲੀ ਅਧਿਆਪਕਾਂ ਨੂੰ ਨੀਵਾਂ ਦਿਖਾਉਣ ਲਈ ਰਚੀ ਗਈ ਗਹਿਰੀ ਸਾਜ਼ਿਸ਼ – ਸਮੀਰੋਵਾਲ

ਐਸ ਏ ਐਸ ਨਗਰ, 18 ਅਗਸਤ (ਕੁਲਦੀਪ ਸਿੰਘ) ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਨੂੰ ਨੀਵਾਂ ਦਿਖਾਉਣ ਲਈ ਨਿੱਤ ਨਵੇਂ ਦਿਨ ਨਵੇਂ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ |ਇਸੇ ਕੜੀ ਤਹਿਤ ਨਵਾਂ ਏ.ਸੀ.ਆਰ ਪ੍ਰੋਫਾਰਮਾ ਇੱਕ ਡੂੰਘੀ ਸ਼ਾਜਿਸ਼ ਦਾ ਨਤੀਜਾ ਹਨ ਜਿਸਦਾ ਅਧਿਆਪਕ ਵਰਗ ਵਲੋਂ ਡੱਟਵਾਂ ਵਿਰੋਧ ਕੀਤਾ ਜਾਵੇਗਾ| ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ, ਉੱਪ ਪ੍ਰਧਾਨ ਹਰਸੇਵਕ ਸਿੰਘ ਸਾਧੂਵਾਲਾ ਅਤੇ ਸੂਬਾ ਸੀਨੀਅਰ ਵਾਈਸ ਪ੍ਰਧਾਨ ਸ. ਹਰਮਿੰਦਰ ਸਿੰਘ ਉੱਪਲ ਅਤੇ ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਸਤਖਤਾਂ ਹੇਠ ਜਾਰੀ ਹੋਇਆ ਨਵਾਂ ਏ.ਸੀ.ਆਰ ਪ੍ਰੋਫਾਰਮਾ ਭਰਨ ਲਈ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਵੇਗਾ ਕਿਉਂਕਿ ਇਸ ਵਿੱਚ ਜਿਸ ਤਰਾਂ ਦਾ ਫਾਰਮੂਲਾ ਤਿਆਰ ਕੀਤਾ ਗਿਆ ਹੈ ਉਸ ਦੇ ਅਨੁਸਾਰ 100 % ਰਿਜ਼ਲਟ ਦੇਣ ਵਾਲਾ ਅਧਿਆਪਕ ਵੀ ਉੱਤਮ ਗ੍ਰੇਡ ਲੈਣ ਦਾ ਹੱਕਦਾਰ ਨਹੀਂ ਬਣ ਸਕਦਾ| ਜਿਲਾ ਰੂਪਨਗਰ ਦੇ ਪ੍ਰਧਾਨ ਮੁਹਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਹ ਫਾਰਮੂਲਾ ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੇ ਗ੍ਰੇਡ ਏ,ਬੀ,ਸੀ,ਡੀ,ਈ ਦੇ ਆਧਾਰਿਤ ਹੈ  ਜਦੋਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਹੁਤ ਸਾਰੇ ਵਿਦਿਆਰਥੀ ਸੀ,ਡੀ ਅਤੇ ਈ ਗ੍ਰੇਡ ਵਿੱਚ ਹੀ ਪਾਸ ਹੁੰਦੇ ਹਨ, ਇਸ ਫਾਰਮੂਲੇ ਤਹਿਤ ਸਾਰੇ ਗ੍ਰੇਡਾਂ ਦੀ ਪ੍ਰਤੀਸ਼ਤਤਾ ਮਿਲਾ ਕੇ ਅਧਿਆਪਕ ਨੂੰ 70  ਅੰਕਾਂ ਵਿੱਚੋਂ ਅੰਕ ਮਿਲਣੇ ਹਨ | ਜੇਕਰ ਸਾਰੇ ਵਿਦਿਆਰਥੀ ਪਾਸ ਵੀ ਹਨ ਤਾਂ ਵੀ ਇਸ ਫਾਰਮੂਲੇ ਅਨੁਸਾਰ ਅਧਿਆਪਕ ਨੂੰ ਵੱਧ ਤੋਂ ਵੱਧ 40-45ਅੰਕ ਹੀ ਮਿਲਣਗੇ ਅਤੇ ਬਾਕੀ ਦੇ 30 ਅੰਕਾਂ ਵਿੱਚੋਂ ਜੇਕਰ ਅਧਿਆਪਕ ਨੂੰ 15-25 ਅੰਕ ਵੀ ਮਿਲਦੇ ਹਨ ਤਾਂ ਅਧਿਆਪਕ ਦੇ ਕੁੱਲ ਅੰਕ 55-70  ਹੀ ਬਣਨਗੇ ਜਿਸ ਅਨੁਸਾਰ ਅਧਿਆਪਕ ਦੀ ਏ.ਸੀ.ਆਰ ਅੱਛਾ ਜਾਂ ਬਹੁਤ ਅੱਛਾ ਹੀ ਬਣ ਸਕੇਗੀ | ਇਸਤੋਂ ਇਲਾਵਾ ਗਣਿਤ, ਸਾਇੰਸ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਵਿਦਿਆਰਥੀਆਂ ਦੇ ਗ੍ਰੇਡ ਪਹਿਲਾਂ ਹੀ ਬਹੁਤ ਘੱਟ ਆ ਰਹੇ ਹਨ ਜਿਸ ਕਾਰਣ ਅਧਿਆਪਕ ਦੀ ਏ.ਸੀ.ਆਰ ਅੱਛਾ ਬਣ ਸਕੇਗੀ|ਇਸਤੋਂ ਇਲਾਵਾ ਸੈਮੀਨਾਰ ਹਰੇਕ ਵਿਸ਼ੇ ਦੇ ਜਾਂ ਕਾਡਰ ਦੇ ਨਹੀਂ ਲੱਗਦੇ ਅਤੇ ਸਟੇਟ ਪੱਧਰ ਦੇ ਮੁਕਾਬਲੇ ਵਿੱਚ ਬਹੁਤ ਹੀ ਘੱਟ ਵਿਦਿਆਰਥੀ ਪੁੱਜਦੇ ਹਨ| ਸਾਲਾਨਾ ਗੁਪਤ ਰਿਪੋਰਟਾਂ ਦੇ ਆਧਾਰ ਤੇ ਹੀ ਅਧਿਆਪਕਾਂ ਨੂੰ ਵਿਭਾਗੀ ਤਰੱਕੀ ਅਤੇ 4-9-14 ਏ.ਸੀ.ਪੀ. ਤਰੱਕੀ ਮਿਲਣੀ ਹੁੰਦੀ ਹੈ| ਪਿਛਲੇ ਸਾਲਾਂ ਦੌਰਾਨ 2011-12 ਤੱਕ ਏ.ਸੀ.ਆਰ ਪ੍ਰੋਫਾਰਮੇ ਅਤੇ ਫਿਰ ਸੈਲਫ ਅਪ੍ਰੇਜ਼ਲ ਫਾਰਮ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ ਜਿਸ ਦੇ ਕਾਰਣ ਅਜਿਹਾ ਨਾਕਾਰਾਤਮਕ ਏ.ਸੀ.ਆਰ ਪ੍ਰੋਫਾਰਮਾ ਤਿਆਰ ਕਰਨਾ ਪਿਆ ਹੈ| ਅਧਿਆਪਕਾਂ ਦੀ ਮੰਗ ਹੈ ਕਿ 2011-12 ਤੱਕ ਵਾਲੇ ਏ.ਸੀ.ਆਰ ਪ੍ਰੋਫਾਰਮੇ ਅਨੁਸਾਰ ਹੀ ਇਸ ਸਾਲ ਦੀ ਏ.ਸੀ.ਆਰ ਲਿਖੀ ਜਾਵੇ ਜਾਂ ਫਿਰ ਸਕੂਲ ਦਾ ਡਾਕ ਰਜਿਸਟਰ ਅਤੇ ਅਧਿਆਪਕਾਂ ਨੂੰ ਅਲਾਟ ਕੀਤੇ ਗਏ ਕੰਮਾਂ ਦੀ ਵੰਡ ਵਾਲਾ ਰਜਿਸਟਰ ਲੈ ਕੇ ਉਸ ਅਨੁਸਾਰ ਕਿਹੜੇ ਅਧਿਆਪਕ ਨੂੰ ਰੋਜ਼ਾਨਾ ਪੜਾਉਣ ਤੋਂ ਇਲਾਵਾ ਹੋਰ ਕਿਹੜੀਆਂ–ਕਿਹੜੀਆਂ ਗੈਰ ਵਿਦਿਅਕ ਡਿਊਟੀਆਂ ਦਿੱਤੀਆਂ ਜਾਂਦੀਆਂ ਹਨ, ਉਸ ਅਨੁਸਾਰ ਅੰਕ ਨਿਸ਼ਚਿਤ ਕੀਤੇ ਜਾਣ| ਵੱਖ-ਵੱਖ ਪ੍ਰਕਾਰ ਦਾ ਵਜੀਫਾ ਆਨਲਾਈਨ ਕਰਨਾ / ਖੇਡਾਂ ਦੇ ਪ੍ਰੋਫਾਰਮੇ ਆਨਲਾਈਨ ਕਰਨੇ / ਸਰਵਿਸ ਬੁੱਕ ਆਨਲਾਈਨ ਕਰਨੀਆਂ / ਵਿਦਿਆਰਥੀਆਂ ਦਾ ਰਿਕਾਰਡ ਆਨਲਾਈਨ / ਮਿਡ-ਡੇ-ਮੀਲ ਦੇ ਐਸਐਮਐਸ ਕਰਨੇ / ਹਫਤੇ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਕੰਪੋਨੈਂਟਸ ਅਧੀਨ ਦਿਨ ਮਨਾਉਣੇ ਅਤੇ ਫਿਰ ਉਸਦੀ ਰਿਪੋਰਟ ਆਨਲਾਈਨ ਕਰਨੀ / ਵਿਦਿਆਰਥੀਆਂ ਦੇ ਆਧਾਰ ਕਾਰਡ ਬਣਾਉਣੇ ਤੇ ਫਿਰ ਬੈਂਕ ਖਾਤੇ ਨਾਲ ਲਿੰਕ ਕਰਵਾਉਣੇ / ਈ-ਪੰਜਾਬ ਤੇ ਵਿਦਿਆਰਥੀਆਂ ਦਾ ਰਿਕਾਰਡ ਰੱਖਣਾ / ਖੇਡ ਮੁਕਾਬਲੇ ਸਕੂਲ ਪੱਧਰ ਜ਼ੋਨ ਪੱਧਰ ਜਿਲ੍ਹਾ ਪੱਧਰ ਅਤੇ ਅੰਤ ਵਿੱਚ ਸਟੇਟ ਪੱਧਰ ਤੇ ਕਰਵਾਉਣੇ / ਬੱਚਿਆਂ ਦਾ ਭਾਰ ਦਾ / ਸਿਹਤ ਦਾ ਰਿਕਾਰਡ ਰੱਖਣਾ / 6-14 ਸਾਲ ਦੇ ਬੱਚੇ ਲੱਭ ਕੇ ਸਕੂਲ ਲਿਆਉਣੇ / ਈ-ਗ੍ਰੇਡ ਵਾਲਿਆਂ ਦਾ ਦੁਬਾਰਾ ਪੇਪਰ ਲੈਣਾ/ ਰੋਜ਼ਾਨਾ ਡਾਕ ਰਜਿਸਟਰ ਅਨੁਸਾਰ ਡਾਕ ਭੇਜਣੀ / ਈ ਵਿਦਿਆਰਥੀਆਂ ਦੀ ਬੋਰਡ ਰਜਿਸਟ੍ਰੇਸ਼ਨ-ਕੰਟੀਨਿਊਸ਼ਨ ਆਨਲਾਈਨ ਕਰਨੀ / ਬੋਰਡ ਦਾਖਲਾ ਆਨਲਈਨ ਕਰਨਾ   ਲੰਬੀ ਗੈਰ ਹਾਜ਼ਰੀ ਵਾਲੇ ਬੱਚਿਆਂ ਦੇ ਘਰ ਸੂਚਨਾ ਦੇਣਾ / ਸਕੂਲਾਂ ਵਿੱਚ ਕਮੇਟੀਆਂ ਦਾ ਗਠਨ ਕਰਨਾ ਅਤੇ ਸਮੇਂ ਸਮੇਂ ਸਿਰ ਮੀਟਿੰਗਾਂ ਕਰਨੀਆਂ / ਕਿੱਤਾ ਕੋਰਸਾਂ ਦੀ ਜਾਣਕਾਰੀ ਇੱਕਤਰ ਕਰਨੀ ਅਤੇ ਵਿਦਿਆਰਥੀਆਂ ਨੂੰ ਦੇਣਾ / ਵਿਸ਼ੇ ਅਨੁਸਾਰ ਸੈਮੀਨਾਰ ਅਟੈਂਡ ਕਰਨੇ / ਨਸ਼ਿਆਂ ਵਿਰੁੱਧ ਮਹਿੰਮ ਅਨੁਸਾਰ ਵਿਦਿਆਰਥੀਆਂ ਦੀਆਂ ਜਾਗਰੂਕਤਾ ਰੈਲੀਆਂ ਕੱਢਣੀਆਂ / ਚੋਣ ਡਿਊਟੀ ਕਰਨੀ / ਵੋਟਾਂ ਬਣਾਉਣੀਆਂ / ਜਨ-ਗਨਣਾ /ਆਰਥਿਕ ਗਨਣਾ ਆਦਿ ਅਨੇਕਾਂ ਹੀ ਹੋਰ ਅਜਿਹੇ ਰੋਜ਼ਾਨਾ ਨਾ-ਗਿਣਨਯੋਗ ਕੰਮਾਂ ਵਿੱਚ ਸਰਕਾਰ ਵਲੋਂ ਜਾਣ-ਬੁੱਝ ਕੇ ਅਧਿਆਪਕਾਂ ਨੂੰ ਉਲਜਾਈ ਰੱਖਿਆ ਹੋਇਆ ਹੈ| ਅਜਿਹੇ ਗੈਰ ਵਿਦਿਅਕ ਕੰਮਾਂ ਨੂੰ ਕਿਸੇ ਵੀ ਗਿਣਤੀ ਵਿੱਚ ਨਾ ਰੱਖ ਕੇ ਅਧਿਆਪਕਾਂ ਨੂੰ ਆਨੇ ਬਹਾਨੇ ਕਦੇ ਚੈਕਿੰਗਾਂ ਦੇ ਬਹਾਨੇ ਅਤੇ ਕਦੇ ਰਿਜ਼ਲਟਾਂ ਦੇ ਬਹਾਨੇ ਸਰਕਾਰ ਵਲੋਂ ਜ਼ਲੀਲ ਕਰਨ ਵਿੱਚ ਕਸਰ ਨਹੀਂ ਛੱਡੀ ਜਾ ਰਹੀ ਹੈ ਜਦੋਂ ਕਿ ਸਿੱਖਿਆ ਵਿਭਾਗ ਤੋਂ ਇਲਾਵਾ ਬਾਕੀ ਹੋਰ ਵਿਭਾਗ ਵੀ ਹਨ ਜਿਹਨਾਂ ਵਾਰੇ ਸਰਕਾਰ ਨੇ ਕਦੇ ਜ਼ਿਕਰ ਨਹੀਂ ਕੀਤਾ ਜਾਂ ਉਹਨਾਂ ਵੱਲ ਧਿਆਨ ਕੇਂਦਰਿਤ ਨਹੀਂ ਕੀਤਾ| ਪੰਜਾਬ ਸਰਕਾਰ ਅਧਿਆਪਕ ਵਿਰੋਧੀ ਏ.ਸੀ.ਆਰ ਪ੍ਰੋਫਾਰਮਾ ਵਿੱਚ ਅਧਿਆਪਕ ਜਥੇਬੰਦੀਆਂ ਤੋਂ ਸੁਝਾਅ ਲੈ ਕੇ ਇਸਦਾ ਕੋਈ ਉਸਾਰੂ ਹੱਲ ਕੱਢੇ |ਇਸ ਸਮੇਂ ਸਰਪ੍ਰਸਤ ਕਮਲਜੀਤ ,ਬਲਜਿੰਦਰ ਸਿੰਘ ਸ਼ਾਂਤਪੁਰੀ,ਅਸ਼ਵਨੀ ਸ਼ਰਮਾ,ਪਰਮਜੀਤ ਸਿੰਘ ਅਨੰਦਪੁਰ ਸਾਹਿਬ,ਜਸਵਿੰਦਰ ਸਿੰਘ ਕਲਮਾਂ,ਦਿਨੇਸ਼ ਕੁਮਾਰ ਅਬਿਆਣਾ,ਕਮਲਜੀਤ ਸ਼ਰਮਾ,ਰਵਿੰਦਰ ਸਿੰਘ ਰਵੀ,ਗੁਰਨਾਮ ਸਿੰਘ ਠੌਣਾ ਤੇ ਸਤਨਾਮ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *