ਏ.ਸੀ. ਵਿੱਚ ਧਮਾਕਾ, ਤਿੰਨ ਵਿਅਕਤੀਆਂ ਦੀ ਮੌਤ

ਚੇਨਈ, 15 ਮਈ (ਸ.ਬ.) ਤਾਮਿਲਨਾਡੂ ਵਿੱਚ ਵਿਲੁਪੁਰਮ ਜ਼ਿਲੇ ਦੇ ਕਾਵੇਰੀਪੱਕਮ ਵਿੱਚ ਅੱਜ ਇਕ ਮਕਾਨ ਵਿੱਚ ਏਅਰ ਕੰਡੀਸ਼ਨਰ (ਏ.ਸੀ.) ਵਿੱਚ ਧਮਾਕੇ ਨਾਲ ਇਕ ਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਹੈਡ ਕੁਆਰਟਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਕ ਪਰਿਵਾਰ ਦੇ ਲੋਕ ਕਮਰੇ ਵਿੱਚ ਸੁੱਤੇ ਹੋਏ ਸਨ| ਇਸੇ ਦੌਰਾਨ ਬਿਜਲੀ ਦਾ ਕਰੰਟ ਲੀਕੇਜ ਹੋਣ ਕਾਰਨ ਏਅਰ ਕੰਡੀਸ਼ਨਰ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ ਨਾਲ ਤਿੰਨ ਵਿਅਕਤੀਆਂ ਦੀ ਸੜ ਕੇ ਮੌਤ ਹੋ ਗਈ|
ਮ੍ਰਿਤਕਾਂ ਦੀ ਪਛਾਣ ਰਾਜੂ (60) ਅਤੇ ਉਸ ਦੀ ਪਤਨੀ ਕਲਾ (55) ਅਤੇ ਬੇਟੇ ਗੌਤਮਨ (26) ਦੇ ਰੂਪ ਵਿੱਚ ਕੀਤੀ ਗਈ ਹੈ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਮੌਕੇ ਤੇ ਪੁੱਜੇ ਅਤੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ|

Leave a Reply

Your email address will not be published. Required fields are marked *