ਏ. ਸੀ. ਸੀ. ਸੁਸਾਇਟੀ ਦੀ ਰਕਮ ਦੀ ਹੇਰਾਫੇਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

ਐਸ. ਏ. ਐਸ. ਨਗਰ, 29 ਜੁਲਾਈ (ਸ.ਬ.) ਦੀ ਏ ਸੀ ਸੀ ਮੈਂਬਰਜ਼ ਸੈਲਫ ਸਪਰੋਟਿੰਗ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮ. ਮੁਹਾਲੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਮੁੱਦਿਆਂ ਉਪਰ ਚਰਚਾ ਕੀਤੀ ਗਈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਆਨਰੇਰੀ ਸਕੱਤਰ ਸ੍ਰੀ ਦਵਿੰਦਰ ਲਖਣਪਾਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੁਸਾਇਟੀ ਦੇ ਮੈਂਬਰਾਂ ਅਤੇ ਪੁਲੀਸ ਵਿਚਾਲੇ ਚਲ ਰਹੀ ਗੱਲਬਾਤ ਅਤੇ ਹੋ ਰਹੀ ਲਿਖਾ ਪੜੀ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਾਬਕਾ ਕਮੇਟੀ ਨੇ ਇਕ ਆਰਕੀਟੈਕਟ ਨੂੰ ਬਿਨਾ ਕਿਸੇ ਕੰਮ ਦੇ ਹੀ 25.90 ਲੱਖ ਰੁਪਏ ਚੈਕ ਰਾਹੀਂ ਅਦਾਇਗੀ ਕੀਤੀ ਹੋਈ ਹੈ, ਉਹ ਪੈਸੇ ਵਾਪਸ ਦੁਆਏ ਜਾਣ ਅਤੇ ਇਸ ਆਰਕੀਟੈਕਟ ਨੂੰ ਗ੍ਰਿਫਤਾਰ ਕੀਤਾ ਜਾਵੇ|
ਉਹਨਾਂ ਕਿਹਾ ਕਿ ਜਿਹੜੀ ਕੰਪਨੀ ਨੇ ਗਮਾਡਾ ਅਤੇ ਮਾਡਲ ਬਿਲਡਿੰਗ ਬਾਈਲਾਜ ਦੀ ਉਲੰਘਣਾ ਕਰਕੇ ਬੇਨਿਯਮੀਆਂ ਨਾਲ ਉਸਾਰੀ ਦਾ ਕੰਮ ਸ਼ੁਰੂ ਕੀਤਾ, ਉਸ ਨੂੰ ਵੀ ਐਫ ਆਈ ਆਰ ਵਿੱਚ ਸ਼ਾਮਲ ਕੀਤਾ ਜਾਵੇ|
ਉਹਨਾਂ ਕਿਹਾ ਕਿ ਜਿਹੜੇ  ਠੇਕੇਦਾਰਾਂ ਨੇ ਸੁਸਾਇਟੀ ਦੇ ਪ੍ਰੋਜੈਕਟ ਵਾਲੀ ਥਾਂ ਤੇ ਨਜਾਇਜ ਕਬਜਾ ਕੀਤਾ ਹੋਇਆ ਹੈ ਉਹ ਨਜਾਇਜ ਕਬਜਾ ਹਟਵਾਇਆ ਜਾਵੇ|
ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਖਜਾਨਚੀ ਸ਼ਰਨ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਸ਼ਿਵਾਨੀ ਸ਼ਰਮਾ, ਪਰਮਿੰਦਰ ਸਿੰਘ, ਨਰਿੰਦਰ ਠਾਕੁਰ, ਹਰਜਿੰਦਰ ਕੌਰ, ਹਰਚਰਨ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *