ਐਂਜੇਲਿਕ ਕਰਬਰ ਦੂਜੇ ਦੌਰ ਵਿੱਚ ਪਹੁੰਚੀ

ਮੈਕਸਿਕੋ, 5 ਅਪ੍ਰੈਲ (ਸ.ਬ.) ਟੈਨਿਸ ਖਿਡਾਰਨ ਐਂਜੇਲਿਕ ਕਰਬਰ ਨੇ ਪਹਿਲਾ ਸੈਟ ਗੁਆਉਣ ਦੇ ਬਾਅਦ ਵਾਪਸੀ ਕਰਕੇ ਇਟਲੀ ਦੀ ਫਰਾਂਸੇਸਕਾ ਸ਼ੀਆਵੋਨ ਨੂੰ 4-6, 6-0, 6-4 ਨਾਲ ਹਰਾ ਕੇ ਡਬਲਯੂ.ਟੀ.ਏ. ਮਾਂਟੇਰੀ ਮੈਕਸਿਕੋ ਓਪਨ ਟੈਨਿਸ ਟੂਰਨਾਮੈਂਟ ਦੇ ਦਜੇ ਦੌਰ ਵਿੱਚ ਪ੍ਰਵੇਸ਼ ਕੀਤਾ| ਕਰਬਰ ਤਿੰਨ ਸਾਲਾਂ ਬਾਅਦ ਇਸ ਟੂਰਨਾਮੈਂਟ ਵਿੱਚ ਖੇਡ ਰਹੀ ਹੈ|
ਉਹ 2013 ਵਿੱਚ ਇੱਥੇ ਉਪ         ਜੇਤੂ ਰਹੀ ਸੀ| ਇਹ ਜਰਮਨ ਖਿਡਾਰਨ ਮਾਰਚ ਵਿੱਚ ਫਿਰ ਤੋਂ ਦੁਨੀਆ ਦੀ ਨੰਬਰ ਇਕ ਖਿਡਾਰਨ ਬਣੀ ਸੀ| ਉਨ੍ਹਾਂ ਇਕ ਘੰਟੇ 40 ਮਿੰਟ ਤੱਕ ਚੱਲੇ ਮੈਚ ਵਿੱਚ 36 ਸਾਲਾ ਸ਼ੀਆਵੋਨ ਤੇ ਜਿੱਤ ਦਰਜ ਕੀਤੀ| ਦੂਜੇ ਦੌਰ ਵਿੱਚ ਕਰਬਰ ਦਾ ਮੁਕਾਬਲਾ ਲਕਸਮਬਰਗ ਦੀ ਮੈਂਡੀ ਮਿਨੇਲਾ ਨਾਲ ਹੋਵੇਗਾ ਜਿਨ੍ਹਾਂ ਨੇ ਬੁਲਗਾਰੀਆ ਐਲੀਤਸਾ ਕੋਸਤੋਵਾ ਨੂੰ 7-6, 6-3 ਨਾਲ ਹਰਾਇਆ| ਸਪੇਨ ਦੀ ਕਾਰਲਾ ਸੁਆਰੇਜ ਨਵਾਰੋ, ਹੰਗਰੀ ਦੀ ਟੀਮੀਆ ਬਾਬੋਸ, ਰੂਸ ਦੀ ਏਕਟੇਰੀਨਾ ਮਕਾਰੋਵਾ ਅਤੇ ਫਰਾਂਸ ਦੀ ਐਲੀਜਾ ਕਾਰਨੇਟ ਵੀ ਦੂਜੇ ਦੌਰ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੀਆਂ|

Leave a Reply

Your email address will not be published. Required fields are marked *