ਐਂਬੂਲੈਂਸ ਵਿੱਚ ਲੱਗੀ ਅੱਗ, ਮੁਸ਼ਕਿਲ ਨਾਲ ਬਚੀ ਚਾਲਕ ਦੀ ਜਾਨ

ਰਿਸ਼ੀਕੇਸ਼, 1 ਜੁਲਾਈ (ਸ.ਬ.) ਜੌਲੀਗ੍ਰਾਂਟ ਵਿੱਚ ਮਰੀਜ਼ ਨੂੰ ਛੱਡ ਕੇ ਸ਼੍ਰੀਨਗਰ ਗੜਵਾਲ ਨੂੰ ਜਾ ਰਹੀ ਇਕ ਐਂਬੂਲੈਂਸ ਵਿੱਚ ਅੱਗ ਲੱਗ ਗਈ| ਅੱਗ ਲੱਗਣ ਨਾਲ ਪਹਿਲੇ ਚਾਲਕ ਐਂਬੂਲੈਂਸ ਤੋਂ ਉਤਰ ਗਿਆ ਅਤੇ ਉਸ ਦੀ ਨਜ਼ਰ ਅੱਗ ਤੇ ਪਈ| ਇਸ ਨਾਲ ਉਸ ਦੇ ਨਾਲ ਹੀ ਸਿਹਤ ਵਿਭਾਗ ਕਰਮਚਾਰੀ ਦੀ ਜਾਨ ਬਚ ਗਈ| ਜਾਣਕਾਰੀ ਮੁਤਾਬਕ ਸ਼੍ਰੀਨਗਰ ਤੋਂ ਇਕ ਐਂਬੂਲੈਂਸ ਮਰੀਜ਼ ਨੂੰ ਲੈ ਕੇ ਮਹੰਤ ਇੰਦਰੇਸ਼ ਹਸਪਾਤਲ ਦੇਹਰਾਦੂਨ ਆਈ ਸੀ| ਰਾਤੀ ਕਰੀਬ 2.30 ਵਜੇ ਐਂਬੂਲੈਂਸ ਮਰੀਜ਼ ਨੂੰ ਛੱਡ ਕੇ ਵਾਪਸ ਸ਼੍ਰੀਨਗਰ ਆ ਰਹੀ ਸੀ| ਨਟਰਾਜ ਨੇੜੇ ਜੰਗਲਾਤ ਬੈਰੀਅਰ ਤੇ ਚਾਲਕ ਐਂਬੂਲੈਂਸ ਨੂੰ ਕਿਨਾਰੇ ਖੜ੍ਹਾ ਕਰਕੇ ਬਾਥਰੂਮ ਚਲਾ ਗਿਆ| ਇਸ ਦਰਮਿਆਨ ਐਂਬੂਲੈਂਸ ਨੂੰ ਅੱਗ ਲੱਗ ਗਈ| ਸੂਚਲਾ ਪਾ ਕੇ ਫਾਇਰ ਬਿਗ੍ਰੇਡ ਦੀ ਟੀਮ ਪੁੱਜੀ ਪਰ ਐਂਬੂਲੈਂਸ ਸੁਆਹ ਹੋ ਚੁੱਕੀ ਸੀ|

Leave a Reply

Your email address will not be published. Required fields are marked *