ਐਕਸ਼ਨ ਸੀਨ ਕਰਦਿਆਂ ਅਕਸ਼ੈ ਕੁਮਾਰ ਨਾਲ ਹੋਇਆ ਹਾਦਸਾ

ਮੁੰਬਈ, 19 ਅਪ੍ਰੈਲ (ਸ.ਬ.) ਫਿਲਮ ‘ਕੇਸਰੀ’ ਦੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਜ਼ਖਮੀ ਹੋ ਗਏ ਹਨ| ਜਦੋਂ ਇਹ ਹਾਦਸਾ ਅਕਸ਼ੈ ਨਾਲ ਹੋਇਆ ਉਸ ਸਮੇਂ ਉਹ ਫਿਲਮ ਦਾ ਕਲਾਈਮੈਕਸ ਸ਼ੂਟ ਹੋ ਰਿਹਾ ਸੀ, ਜਿਸ ਵਿੱਚ ਯੁੱਧ ਦਾ ਸੀਨ ਫਿਲਮਾਇਆ ਜਾ ਰਿਹਾ ਸੀ| ਜ਼ਖਮੀ ਹੋਣ ਤੋਂ ਬਾਅਦ ਅਕਸ਼ੈ ਕੁਮਾਰ ਤੁਰੰਤ ਸੈਟ ਤੋਂ ਚਲੇ ਗਏ| ਹਾਲਾਂਕਿ ਉਥੇ ਉਨ੍ਹਾਂ ਦਾ ਹੈਲੀਕਾਪਟਰ ਸਟੈਂਡ ਬਾਈ ਵਿੱਚ ਖੜ੍ਹਾ ਸੀ ਪਰ ਮੁੰਬਈ ਜਾਣ ਦੀ ਬਜਾਏ ਉਹ ਸੈਟ ਕੋਲ ਮੌਜ਼ੂਦ ਆਪਣੇ ਕਮਰੇ ਵਿੱਚ ਆਰਾਮ ਕਰਨ ਦਾ ਫੈਸਲਾ ਲਿਆ|
ਖਬਰ ਹੈ ਕਿ ਜੇਕਰ ਅਕਸ਼ੈ ਇਕ ਦਿਨ ਆਰਾਮ ਕਰਨਗੇ ਤਾਂ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਤਾਂ ਹੀ ਉਹ ਅਗਲੇ ਦਿਨ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਣਗੇ|
ਦੱਸਣਯੋਗ ਹੈ ਕਿ ‘ਕੇਸਰੀ’ ਫਿਲਮ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ਵਿੱਚ ਸਥਿਤ ਵਾਈ ਵਿੱਚ ਚਲ ਰਹੀ ਹੈ| ਫਿਲਮ ਦੀ ਕਹਾਣੀ ਸਾਰਾਗੜੀ ਦੀ ਲੜਾਈ ਤੇ ਆਧਾਰਿਤ ਹੈ| ਕੁਝ ਦਿਨ ਪਹਿਲਾਂ ਅਕਸ਼ੈ ਦੇ ਲੁੱਕ ਦੀ ਇਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਸੀ, ਜਿਸ ਵਿੱਚ ਉਨ੍ਹਾਂ ਨੇ ਪੱਗ/ਪਗੜੀ ਬੰਨ੍ਹੀ ਸੀ| ਜਦੋਂ ਅਕਸ਼ੈ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ”ਕਾਫੀ ਸਮੇਂ ਤੋਂ ਕੇਸਰੀ ਦੀ ਸ਼ੂਟਿੰਗ ਕਰ ਰਿਹਾ ਹਾਂ| ਹਰ ਸਮੇਂ ਸਿਰ ਤੇ ਤਾਜ਼ ਪਾ ਕੇ ਰਹਿੰਦਾ ਹਾਂ ਤੇ ਮਾਣ ਮਹਿਸੂਸ ਕਰਦਾ ਹਾਂ|

Leave a Reply

Your email address will not be published. Required fields are marked *