ਐਚ. ਆਈ. ਵੀ./ਏਡਜ਼, ਕੋਵਿਡ-19 ਸਬੰਧੀ ਆਨ ਲਾਈਨ ਵੈਬਨਾਰ ਅਤੇ ਆਨਂਲਾਈਨ ਮੁਕਾਬਲਿਆਂ ਦਾ ਆਯੋਜਨ

ਐਸ.ਏ.ਐਸ ਨਗਰ, 25 ਅਗਸਤ (ਸ.ਬ.) ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਲਈ ਯੁਵਕ ਸੇਵਾਵਾਂ ਵਿਭਾਗ ਦੀ ਸਹਾਇਕ ਡਾਇਰੈਕਟਰ ਰੁਪਿੰਦਰ ਕੌਰ ਵੱਲੋਂ ਆਨ ਲਾਈਨ ਵੈਬਨਾਰ ਅਤੇ ਐਚ. ਆਈ. ਵੀ./ਏਡਜ, ਕੋਵਿਡ19 ਸਬੰਧੀ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਕਾਰਟੂਨ ਮੇਕਿੰਗ, ਫੇਸ ਪੇਟਿੰਗ, ਪੋਟ ਪੇਂਟਿੰਗ, ਟੈਟੂ ਮੇਕਿੰਗ, ਬੇਕਾਰ ਵਸਤੂਆਂ ਦਾ ਸਦਉਪਯੋਗ ਅਤੇ ਮਹਿੰਦੀ ਲਗਾਉਣ ਸਬੰਧੀ ਮੁਕਾਬਲੇ ਕਰਵਾਏ ਗਏ| ਜਿਸ ਵਿੱਚ ਚਾਰ ਹਜ਼ਾਰ ਦੇ ਕਰੀਬ ਵਲੰਟੀਅਰਾਂ ਨੇ ਭਾਗ ਲਿਆ| 
ਸਹਾਇਕ ਡਾਇਰੈਕਟਰ ਰਪਿੰਦਰ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਅਤੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੀ ਅਗਵਾਈ ਅਧੀਨ ਕਰਵਾਇਆ ਗਿਆ ਹੈ| ਉਹਨਾਂ ਕਿਹਾ ਕਿ ਇਹੋ ਜਿਹੇ ਮੁਕਾਬਲੇ ਨੌਜਵਾਨ ਪੀੜ੍ਹੀ ਦੀ ਪ੍ਰਤਿਭਾ ਨਿਖਾਰਨ ਵਿੱਚ ਬਹੁਤ ਕਾਰਗਰ ਸਾਬਤ ਹੁੰਦੇ ਹਨ| 
ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਸਰਬਜੀਤ ਸਿੰਘ ਅਤੇ ਜਸ਼ਨਦੀਪ ਕੌਰ ਆਰਟ ਕਾਲਜ ਚੰਡੀਗੜ੍ਹ ਵਲੋਂ ਕੀਤੀ ਗਈ| ਜੇਤੂ ਭਾਗੀਦਾਰਾਂ ਨੂੰ          ਸਰਟੀਫਿਕੇਟ ਦਿੱਤੇ ਗਏ|

Leave a Reply

Your email address will not be published. Required fields are marked *