ਐਚ ਆਈ ਵੀ ਨਾਲ ਪੀੜਤ ਕਰਨ ਦੇ ਦੋਸ਼ ਵਿੱਚ ਨੌਜਵਾਨ ਨੂੰ 50 ਸਾਲ ਦੀ ਸਜ਼ਾ

ਵਾਸ਼ਿੰਗਟਨ, 8 ਜੂਨ (ਸ.ਬ.) ਅਮਰੀਕਾ ਵਿੱਚ ਇਕ ਵਿਅਕਤੀ ਦੂਜੇ ਲੋਕਾਂ ਨੂੰ ਐਚ. ਆਈ. ਵੀ. ਵਾਇਰਸ ਨਾਲ ਪੀੜਤ ਕਰਨ ਲਈ ਪਹਿਲਾਂ ਖੁਦ ਐਚ. ਆਈ. ਵੀ. ਨਾਲ ਪੀੜਤ ਹੋਇਆ| ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਦੇ ਅਰਕਾਨਸਾਸ ਦਾ ਹੈ| ਇੱਥੇ ਇਕ 25 ਸਾਲਾ ਨੌਜਵਾਨ ਸਟੀਫਨ ਕੋਚ ਦੂਜੇ ਲੋਕਾਂ ਨੂੰ ਐਚ. ਆਈ. ਵੀ. ਜਿਹੇ ਖਤਰਨਾਕ ਵਾਇਰਸ ਨਾਲ ਪੀੜਤ ਕਰਨਾ ਚਾਹੁੰਦਾ ਸੀ| ਇਸ ਲਈ ਉਹ ਪਹਿਲਾਂ ਜਾਣ ਬੁੱਝ ਕੇ ਇਸ ਵਾਇਰਸ ਦਾ ਖੁਦ ਪੀੜਤ ਬਣਿਆ| ਸਟੀਫਨ ਨੇ ਜੱਜ ਸਾਹਮਣੇ ਖੁਦ ਇਸ ਜੁਰਮ ਨੂੰ ਕਬੂਲ ਕੀਤਾ ਕਿ ਉਸ ਨੇ ਕਿਸੇ ਹੋਰ ਵਿਅਕਤੀ ਨੂੰ ਐਚ. ਆਈ. ਵੀ., ਡਰੱਗਜ਼ ਅਤੇ ਬਾਲ ਪੋਰਨੋਗ੍ਰਾਫੀ ਦੇ ਬਾਰੇ ਵਿਚ ਦੱਸਿਆ| ਹੁਣ ਸਟੀਫਨ ਨੂੰ ਅਦਾਲਤ ਨੇ 50 ਸਾਲ ਦੀ ਸਜ਼ਾ ਸੁਣਾਈ ਹੈ| ਇਸ ਦੇ ਨਾਲ ਹੀ ਉਸ ਨੂੰ ਯੋਣ ਅਪਰਾਧਾਂ ਦੇ ਦੋਸ਼ੀ ਦੇ ਰੂਪ ਵਿਚ ਰਜਿਸਟਰਡ ਕਰਨ ਦਾ ਆਦੇਸ਼ ਦਿੱਤਾ|

Leave a Reply

Your email address will not be published. Required fields are marked *