ਐਚ ਐਮ, ਐਚ ਐਲ ਫਲੈਟਾਂ ਵਿਖੇ ਪਾਰਕਾਂ ਛੋਟੀਆਂ ਕਰਕੇ ਪਾਰਕਿੰਗ ਬਣਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 21 ਦਸੰਬਰ (ਸ.ਬ.) ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਐਚ ਐਮ ਐਚ ਐਲ ਫਲੈਟਾਂ ਵਿਖੇ ਪਾਰਕਾਂ ਨੂੰ ਛੋਟਾ ਕਰ ਕੇ ਪਾਰਕਿੰਗ ਬਣਾਉਣ ਦਾ ਕੰਮ ਸ਼ੁਰੂ ਕੀਤਾ| ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਵੀ ਵਿਸ਼ੇਸ ਤੌਰ ਤੇ ਹਾਜ਼ਰ ਰਹੇ| ਜਸਪ੍ਰੀਤ ਕੌਰ ਮੁਹਾਲੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਲੜੀ ਤਹਿਤ ਐਚ ਐਮ ਐਚ ਐਲ ਫਲੈਟਾਂ ਵਿਖੇ ਪਾਰਕਿੰਗ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਨਿਗਮ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਪਾਰਕਾਂ ਨੂੰ ਛੋਟਾ ਕਰ ਕੇ ਪਾਰਕਿੰਗ ਲਈ ਜਗ੍ਹਾ ਬਣਾਉਣ ਦਾ ਵਾਅਦਾ ਪੂਰਾ ਕੀਤਾ ਅਤੇ ਕੰਮ ਦੀ ਸ਼ੁਰੂਆਤ ਕੀਤੀ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਪ੍ਰੀਤ ਕੌਰ ਮੁਹਾਲੀ ਨੇ ਦੱਸਿਆ ਕੇ ਉਹਨਾਂ ਵੱਲੋਂ ਚੋਣਾਂ ਵਿਚ ਇਹ ਵਾਅਦਾ ਕੀਤਾ ਗਿਆ ਸੀ ਕਿ ਪਾਰਕਿੰਗ ਦੀ ਸਮੱਸਿਆ ਨੂੰ ਖਤਮ ਕੀਤਾ ਜਾਵੇਗਾ ਸੋ ਇਸ ਕੰਮ ਦੀ ਸ਼ੁਰੂਆਤ ਕਰ ਕੀਤੀ ਗਈ ਹੈ ਜਿਸ ਉੱਪਰ ਕਰੀਬ 15 ਲੱਖ ਦੀ ਲਾਗਤ ਆਵੇਗੀ| ਇਸ ਨਾਲ ਲੋਕਾਂ ਨੂੰ ਬਹੁਤ ਸਹੂਲਤ ਹੋਵੇਗੀ| ਲੋਕਾਂ ਵੱਲੋਂ ਵੀ ਜਸਪ੍ਰੀਤ ਕੌਰ ਮੁਹਾਲੀ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਉਹਨਾਂ ਦੀ ਬਹੁਤ ਲੰਬੇ ਸਮੇਂ ਦੀ ਮੰਗ ਪੂਰੀ ਹੋਈ ਹੈ| ਇਸ ਮੌਕੇ ਗੁਰਦੁਆਰਾ ਫੇਜ਼ 2 ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਐਮ ਆਰ ਬਲੀ, ਮਨਮੋਹਾਨਜਿਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਡਾ. ਰਾਮ ਸਰੂਪ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਧਾਲੀਵਾਲ, ਆਰ ਐਲ ਅਰੋੜਾ, ਰੇਖਾ ਸ਼ਰਮਾ, ਸਰਵਜੀਤ ਕੌਰ, ਮਾਧਵੀ, ਬੀ ਕੇ ਗੋਸਵਾਮੀ, ਸੂਰਜ ਸ਼ਰਮਾ, ਜਸਪਾਲ ਠਾਕੁਰ, ਪ੍ਰਭਜੀਤ ਬਾਜਵਾ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *