ਐਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਖਤਮ ਕਰਨ ਦੇ ਵਿਰੋਧ ਵਿੱਚ ਉਤਰੇ ਸੰਸਦ ਮੈਂਬਰ ਤੇ ਵਪਾਰੀ

ਵਾਸ਼ਿੰਗਟਨ, 25 ਅਪ੍ਰੈਲ (ਸ.ਬ.) ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਅਤੇ ਫੇਸਬੁੱਕ ਸਮੇਤ ਅਮਰੀਕੀ ਆਈ.ਟੀ ਉਦਯੋਗ ਦੇ ਪ੍ਰਤੀਨਿਧੀਆਂ ਨੇ ਐਚ-4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਮਨਜ਼ੂਰੀ (ਵਰਕ ਪਰਮਿਟ) ਖਤਮ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਯੋਜਨਾ ਦਾ ਵਿਰੋਧ ਕੀਤਾ ਹੈ|
ਫੇਸਬੁੱਕ, ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਚੋਟੀ ਦੀਆਂ ਆਈ. ਟੀ ਕੰਪਨੀਆਂ ਵੱਲੋਂ ਸਿਲੀਕਾਨ ਵੈਲੀ ਵਿਚ ਸਥਾਪਿਤ ਐਫ. ਡਬਲਯੂ. ਡੀ.ਡਾਟ.ਯੂ.ਐਸ ਨੇ ਕੱਲ ਇਕ ਰਿਪੋਰਟ ਵਿਚ ਕਿਹਾ, ‘ਇਸ ਨਿਯਮ ਨੂੰ ਰੱਦ ਕਰਨਾ ਅਤੇ ਅਮਰੀਕੀ ਕਰਮਚਾਰੀ ਦਲ ਤੋਂ ਹਜ਼ਾਰਾਂ ਲੋਕਾਂ ਨੂੰ ਹਟਾਉਣਾ, ਉਨ੍ਹਾਂ ਦੇ ਪਰਿਵਾਰਾਂ ਲਈ ਵਿਨਾਸ਼ਕਾਰੀ ਹੋਵੇਗਾ ਅਤੇ ਇਸ ਨਾਲ ਸਾਡੀ ਅਰਥ-ਵਿਵਸਥਾ ਨੂੰ ਨੁਕਸਾਨ ਪਹੁੰਚੇਗਾ|
ਇਸ ਤੋਂ ਇਕ ਦਿਨ ਪਹਿਲਾਂ ਅਮਰੀਕੀ ਮੀਡੀਆ ਨੇ ਅਮਰੀਕੀ ਨਾਗਰਿਕ ਅਤੇ ਇਮੀਗ੍ਰੇਸ਼ਨ ਸੇਵਾਵਾਂ ਦਾ ਪੱਤਰ ਪ੍ਰਕਾਸ਼ਿਤ ਕੀਤਾ, ਜਿਸ ਵਿਚ ਓਬਾਮਾ ਸ਼ਾਸਨ ਦੌਰਾਨ ਐਚ-4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲੇ ਐਕਟ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ| ਐਚ-4 ਵੀਜ਼ਾ ਧਾਰਕਾਂ ਵਿਚ ਸਭ ਤੋਂ ਜ਼ਿਆਦਾ ਸੰਖਿਆ ਭਾਰਤੀ ਪੇਸ਼ੇਵਰਾਂ ਅਤੇ ਜ਼ਿਆਦਾਤਰ ਔਰਤਾਂ ਦੀ ਹੈ| ਐਚ-4 ਵੀਜ਼ਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜੋ ਐਚ-1 ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਹਨ|
ਕੈਲੀਫੋਰਨੀਆ ਦੇ ਸੀਨੀਅਰ 15 ਸੰਸਦ ਮੈਂਬਰਾਂ ਦੇ ਇਕ ਸਮੂਹ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਚ-4 ਵੀਜ਼ਾ ਨਾਲ ਤਕਰੀਬਨ 100,000 ਲੋਕਾਂ ਨੂੰ ਕੰਮ ਸ਼ੁਰੂ ਕਰਨ ਦੀ ਆਗਿਆ ਮਿਲੀ ਅਤੇ ਇਹ ਅੱਗੇ ਉਨ੍ਹਾਂ ਦੇ ਭਾਈਚਾਰਿਆਂ ਵਿਚ ਫੈਲ ਗਿਆ| ਲੀਵਰ ਫੋਟੋਨਿਕਸ ਅਤੇ ਐਚ-4 ਵੀਜ਼ਾ ਧਾਰਮ ਡਾ. ਮਾਰੀਆ ਨਵਾਸ ਮੋਰੇਨੋ ਨੇ ਕਿਹਾ, ‘ਤਕਰੀਬਨ 100,000 ਐਚ-4 ਵੀਜ਼ਾ ਧਾਰਕਾਂ ਦੀ ਕੰਮ ਕਰਨ ਦੀ ਆਗਿਆ ਨੂੰ ਖਤਮ ਕਰਨ ਨਾਲ (ਜਿਸ ਵਿਚ ਮੇਰੇ ਵਰਗੀਆਂ ਸਿੱਖਿਅਤ ਔਰਤਾਂ ਹਨ) ਸਾਡੇ ਦੇਸ਼ ਨੂੰ ਨੁਕਸਾਨ ਪਹੁੰਚੇਗਾ ਅਤੇ ਹਜ਼ਾਰਾਂ ਅਮਰੀਕੀ ਪਰਿਵਾਰਾਂ ਤੇ ਨਕਾਰਾਤਮਕ ਪ੍ਰਭਾਵ ਪਏਗਾ| ਸਾਨੂੰ ਕਾਨੂੰਨੀ ਇਮੀਗ੍ਰੇਸ਼ਨ ਦੀ ਰੱਖਿਆ ਕਰਨੀ ਚਾਹੀਦੀ ਹੈ| ਇਸ ਨਾਲ ਅਮਰੀਕਾ ਨੂੰ ਆਉਣ ਵਾਲੀ ਪੀੜ੍ਹੀਆਂ ਲਈ ਨਵੀਨਤਾ (ਇਨੋਵੇਸ਼ਨ) ਵਿਚ ਅੱਗੇ ਬਣੇ ਰਹਿਣ ਵਿਚ ਮਦਦ ਮਿਲੇਗੀ|

Leave a Reply

Your email address will not be published. Required fields are marked *