ਐਡਮਿੰਟਨ ਦੇ ਰੈਡ ਡੀਅਰ  ਸ਼ਹਿਰ ਵਿੱਚ ਤੂਫਾਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ

ਕੈਨੇਡਾ, 22 ਜੂਨ (ਸ.ਬ.) ਐਡਮਿੰਟਨ ਦੇ ਸ਼ਹਿਰ ਰੈਡ ਡੀਅਰ ਦੇ 15 ਫੀਸਦੀ ਘਰਾਂ ਤੇ ਵਪਾਰਕ ਸੰਸਥਾਵਾਂ ਨੂੰ ਅਗਲੇ 72 ਘੰਟਿਆਂ ਤਕ ਬਿਨਾਂ ਬੱਤੀ ਦੇ ਹੀ ਰਹਿਣਾ ਪੈ ਸਕਦਾ ਹੈ| ਸ਼ਹਿਰ ਵਿੱਚ ਚੱਲੀਆਂ      ਤੇਜ਼ ਹਵਾਵਾਂ ਮਗਰੋਂ ਕਈ ਇਲਾਕਿਆਂ ਦੀ ਬੱਤੀ ਗੁੱਲ ਹੋ ਗਈ ਹੈ, ਜਿਸ ਨੂੰ ਠੀਕ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਤੇਜ਼ ਹਵਾਵਾਂ ਕਾਰਨ ਦਰਖਤ ਡਿੱਗ ਗਏ ਤੇ ਇੱਥੇ ਕਈ ਸੜਕਾਂ ਬੰਦ ਹੋ ਗਈਆਂ| ਸ਼ਹਿਰ ਦਾ ਕਹਿਣਾ ਹੈ ਕਿ ਇੱਥੇ ਇੰਨਾ ਖਿਲਾਰਾ ਪੈ ਗਿਆ ਹੈ ਕਿ ਇਸ ਨੂੰ ਸਾਫ ਕਰਨ ਲਈ ਘੱਟੋ-ਘੱਟ ਹਫਤੇ ਤੋਂ ਉੱਪਰ ਸਮਾਂ ਚਾਹੀਦਾ ਹੈ|
ਮੇਅਰ ਤਾਰਾ ਵੀਰ ਨੇ ਦੱਸਿਆ ਕਿ ਕੁੱਝ ਇਲਾਕਿਆਂ ਵਿੱਚ ਬਿਜਲੀ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ| ਕੋਸ਼ਿਸ਼ਾਂ ਚੱਲ ਰਹੀਆਂ ਹਨ ਤੇ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਘਰਾਂ ਵਿੱਚ ਬੱਤੀ ਹੈ ਉਹ ਦੂਜੇ ਲੋਕਾਂ ਨੂੰ ਮਦਦ       ਦੇਣ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਕ-ਦੂਜੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ| ਜੋਸ਼ ਰਯਾਨ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਲਗਭਗ 30 ਸਾਲਾਂ ਤੋਂ ਇੱਥੇ ਨੌਕਰੀ ਕੀਤੀ ਹੈ ਪਰ ਅਜਿਹਾ ਤੂਫਾਨ ਪਹਿਲੀ ਵਾਰ ਦੇਖਿਆ ਹੈ, ਜਿਸ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ|

Leave a Reply

Your email address will not be published. Required fields are marked *