ਐਡਵੋਕੇਟ ਹਰਵਿੰਦਰ ਸਿੰਘ ਸਿੱਧੂ, ਰੈਵੇਨਿਯੂ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਬਣੇ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਰੈਵੇਨਿਯੂ ਬਾਰ ਐਸੋਸੀਏਸ਼ਨ ਮੁਹਾਲੀ ਦੀ ਹੋਈ ਚੋਣ ਵਿੱਚ ਐਡਵੋਕੇਟ ਹਰਵਿੰਦਰ ਸਿੰਘ ਸਿੱਧੂ ਪ੍ਰਧਾਨ ਚੁਣੇ ਗਏ, ਉਹਨਾਂ ਨੇ ਆਪਣੇ ਵਿਰੋਧੀ ਸ੍ਰੀ ਟੀ ਪੀ ਸਿੰਘ ਨੂੰ ਭਾਰੀ ਵੋਟਾਂ ਨਾਲ ਹਰਾਇਆ| ਇਸ ਚੋਣ ਵਿੱਚ ਸ੍ਰ. ਸਿੱਧੂ ਨੂੰ 28 ਵੋਟਾਂ ਵਿਚੋਂ 19 ਵੋਟਾਂ ਪਈਆਂ ਜਦੋਂਕਿ ਟੀ ਪੀ ਸਿੰਘ ਨੂੰ 8 ਵੋਟਾਂ ਪਈਆਂ| 28ਵੀਂ ਵੋਟ ਦੀ ਗਿਣਤੀ ਨਹੀਂ ਕੀਤੀ ਗਈ|
ਇਸ ਚੋਣ ਵਿੱਚ ਮੀਤ ਪ੍ਰਧਾਨ ਬਰਜਿੰਦਰ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ ਸਰਾਂ ਚੁਣੇ ਗਏ ਜਦੋਂ ਕਿ ਜੁਆਂਇੰਟ ਸਕੱਤਰ ਅਨੂੰ ਸ਼ਰਮਾ ਅਤੇ ਪ੍ਰੈਸ ਸਕੱਤਰ ਹਰਮਿੰਦਰ ਸਿੰਘ ਬੇਦੀ ਬਿਨਾਂ ਮੁਕਾਬਲਾ ਜੇਤੂ ਰਹੇ|
ਇਸ ਮੌਕੇ ਸਿੱਧੂ ਦੇ ਸਮਰਥਕਾਂ ਨੇ ਉਹਨਾਂ ਦੀ ਜਿੱਤ ਉਪਰ ਖੁਸੀ ਦਾ ਪ੍ਰਗਟਾਵਾ ਕੀਤਾ| ਚੇਤੇ ਰਹੇ ਕਿ ਸ੍ਰ. ਸਿੱਧੂ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਦੇ ਨੇੜਲੇ ਸਾਥੀ ਹਨ| ਇਸੇ ਦੌਰਾਨ ਅੱਜ ਸਵੇਰੇ ਉਹਨਾਂ ਨੂੰ ਟੀ ਕਲੱਬ ਫੇਜ਼ 11 ਵਿਖੇ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਤਵਿੰਦਰ ਸਿੰਘ ਸਾਚਾ, ਹਰੀ ਮਿੱਤਰ ਮਹਾਜਨ, ਵੀ ਕੇ ਮਹਾਜਨ, ਸਵਰਨ ਸਿੰਘ ਮਾਨ, ਪਰਮਿੰਦਰ ਸਿੰਘ ਮਾਂਗਟ, ਗੁਰਬਖਸ਼ ਸਿੰਘ ਕਟਾਰੀਆ, ਭਗਵੰਤ ਸਿੰਘ ਬੇਦੀ, ਐਡਵੋਕੇਟ ਬਲਿੰਦਰ ਸਿੰਘ, ਗੁਰਇਕਬਾਲ ਸਿੰਘ ਮਾਂਗਟ ਵੀ ਮੌਜੂਦ ਸਨ| ਇਸੇ ਦੌਰਾਨ ਫੇਜ਼ 11 ਦੇ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਸ੍ਰ. ਸਿੱਧੂ ਨੂੰ ਜਿਤਣ ਲਈ ਮੁਬਾਰਕਬਾਦ ਦਿੱਤੀ|

Leave a Reply

Your email address will not be published. Required fields are marked *