ਐਡੀਲੇਡ ਵਿੱਚ ਭੂਚਾਲ ਆਇਆ

ਐਡੀਲੇਡ, 10 ਫਰਵਰੀ (ਸ.ਬ.) ਸ਼ਹਿਰ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ| ਜੀਓਸਾਇੰਸ ਆਸਟਰੇਲੀਆ ਮੁਤਾਬਕ ਰਿਕਟਰ ਸਕੇਲ ਤੇ ਭੂਚਾਲ ਦੀ ਤੀਬਰਤਾ 2.7 ਮਾਪੀ ਗਈ| ਇਸ ਦਾ ਕੇਂਦਰ ਐਡੀਲੇਡ ਦੇ ਦੱਖਣ ਵਿੱਚ ਮੋਰਫੈਟ ਵੇਲ ਵਿੱਚ ਜ਼ਮੀਨ ਤੋਂ 20 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ| ਭੂਚਾਲ ਸਥਾਨਕ ਸਮੇਂ ਮੁਤਾਬਕ ਦੁਪਹਿਰ 12.24 ਵਜੇ ਆਇਆ ਅਤੇ ਝਟਕੇ ਲੱਗਦਿਆਂ ਹੀ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਵੱਲ ਭੱਜੇ| ਇਸ ਕਾਰਨ ਸ਼ਹਿਰ ਵਿੱਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ|

Leave a Reply

Your email address will not be published. Required fields are marked *