ਐਡੀਲੇਡ ਵਿੱਚ ਮਿਲੇ ਦੋ ਬੰਬ

ਐਡੀਲੇਡ, 17 ਜਨਵਰੀ (ਸ.ਬ.) ਆਸਟਰੇਲੀਆ ਦੇ ਸ਼ਹਿਰ ਐਡੀਲੇਡ ਦੇ ਉੱਤਰੀ ਇਲਾਕੇ ਵਿੱਚ ਬੀਤੀ ਅੱਧੀ ਰਾਤ ਨੂੰ ਦੋ ਬੰਬ ਮਿਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ| ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਕਰਵਾ ਦਿੱਤਾ| ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਚੀਫ ਇੰਸਪੈਕਟਰ ਸ਼ੇਨ ਐਡੀਸਨ ਨੇ ਦੱਸਿਆ ਕਿ ਬੰਬ ਉਸ ਘਰ ਦੇ ਬਾਹਰੋਂ ਮਿਲੇ ਹਨ, ਜਿੱਥੇ ਕਿ ਅੱਗ ਲੱਗਣ ਕਾਰਨ ਇੱਕ 74 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ| ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਰਾਤੀਂ ਤਿੰਨ ਵਜੇ ਵਾਪਰੀ ਸੀ| ਸ਼੍ਰੀ ਐਡੀਸਨ ਦਾ ਕਹਿਣਾ ਹੈ ਕਿ ਦੋਵੇਂ ਬੰਬ ਘਰ ਵਿੱਚ ਬਣਾਏ ਗਏ ਸਨ| ਉਨ੍ਹਾਂ ਦੱਸਿਆ ਕਿ ਇਨ੍ਹਾਂ ਬੰਬਾਂ ਅਤੇ ਉਕਤ ਵਿਅਕਤੀ ਦੀ ਮੌਤ ਦੇ ਸੰਬੰਧ ਵਿੱਚ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਇਸ ਸੰਬੰਧ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਵੇਗੀ|

Leave a Reply

Your email address will not be published. Required fields are marked *