ਐਡੀਲੇਡ ਵਿੱਚ ਸਥਿਤ ਘਰ ਵਿੱਚ ਬਜ਼ੁਰਗ ਵਿਅਕਤੀ ਦਾ ਚਾਕੂ ਮਾਰ ਕੇ ਕਤਲ

ਐਡੀਲੇਡ, 6 ਜੁਲਾਈ (ਸ.ਬ.)  ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਸਥਿਤ ਇਕ ਘਰ ਵਿੱਚ ਬੀਤੀ ਰਾਤ ਨੂੰ ਇਕ 63 ਸਾਲਾ ਬਜ਼ੁਰਗ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ| ਪੁਲੀਸ ਦਾ ਕਹਿਣਾ ਹੈ ਕਿ ਉਸ ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ| ਪੁਲੀਸ ਮੁਤਾਬਕ ਉਨ੍ਹਾਂ ਨੂੰ ਰਾਤ ਤਕਰੀਬਨ 10.30 ਵਜੇ ਐਡੀਲੇਡ ਵਿੱਚ ਓਕਲੈਂਡਜ਼ ਪਾਰਕ ਹਾਊਸ ਵਿੱਚ ਹਿੰਸਕ ਵਾਰਦਾਤ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਤਰੁੰਤ ਮੌਕੇ ਤੇ ਪੁੱਜੇ|  ਉਨ੍ਹਾਂ ਦੇਖਿਆ ਕਿ ਘਰ ਵਿੱਚ ਬਜ਼ੁਰਗ ਵਿਅਕਤੀ ਤੇ ਚਾਕੂ ਨਾਲ ਵਾਰ ਕੀਤੇ ਗਏ ਅਤੇ ਉਹ ਤੜਫ ਰਿਹਾ ਸੀ| ਪੁਲੀਸ ਨੇ ਕਿਹਾ ਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਦੁਖੀ ਦੀ ਗੱਲ ਇਹ ਹੈ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ| ਪੁਲੀਸ ਨੇ ਦੱਸਿਆ ਕਿ 29 ਸਾਲਾ ਇਕ ਵਿਅਕਤੀ ਘਰ ਵਿੱਚ ਰਹਿ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਸੁੱਤੇ ਪਏ ਪੀੜਤ ਬਜ਼ੁਰਗ ਵਿਅਕਤੀ ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਤੇ ਕਤਲ ਦਾ ਦੋਸ਼ ਲਾਇਆ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ|
ਗੁਆਂਢੀ ਵੀ ਇਸ ਵਾਰਦਾਤ ਤੋਂ ਬਾਅਦ ਘਬਰਾਏ ਹੋਏ ਹਨ, ਉਨ੍ਹਾਂ  ਦੇਖਿਆ ਕਿ ਵੱਡੀ ਗਿਣਤੀ ਵਿੱਚ ਪੁਲੀਸ ਨੇ ਘਰ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਉਨ੍ਹਾਂ ਨੇ ਜ਼ਮੀਨ ਤੇ ਖੂਨ ਡੁੱਲਿਆ ਦੇਖਿਆ| ਹਿੰਸਕ ਵਾਰਦਾਤ ਤੋਂ ਬਾਅਦ ਪੁਲੀਸ ਵਲੋਂ ਅਜੇ ਵੀ ਗਲੀ ਬੰਦ ਹੈ ਅਤੇ ਸਬੂਤ ਇਕੱਠਾ ਕਰਨ ਲਈ ਪੁਲੀਸ ਅਤੇ ਜਾਂਚਕਰਤਾ ਜਾਂਚ ਕਰ ਰਹੇ ਹਨ| ਪੁਲੀਸ ਨੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅੱਜ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *