ਐਨਕਾਊਂਟਰ ਤੋਂ ਪਹਿਲਾਂ ਹੋਈ ਸੀ ਬੁਰਹਾਨ ਬਾਨੀ ਨਾਲ ਗੱਲ : ਹਾਫਿਜ਼ ਸਈਦ

ਲਾਹੌਰ, 20 ਜੁਲਾਈ (ਸ.ਬ.) ਕਸ਼ਮੀਰ ਵਿਚ ਸੁਰੱਖਿਆ ਦਸਤਿਆਂ ਦੇ ਜਵਾਨਾਂ ਵਲੋਂ ਮੁਕਾਬਲੇ ਵਿਚ ਮਾਰੇ ਗਏ ਹਿੱਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਬੁਰਹਾਨ ਬਾਨੀ ਦਾ ਪਾਕਿਸਤਾਨ ਨਾਲ ਕਨੈਕਸ਼ਨ ਸੀ| ਇਸ ਗੱਲ ਦਾ ਦਾਅਵਾ ਕੀਤਾ ਹੈ, ਮੁੰਬਈ ਹਮਲੇ ਦੇ ਮਾਸਟਰ ਮਾਇੰਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ| ਹਾਫਿਜ਼ ਨੇ ਮੰਚ ਜ਼ਰੀਏ ਬਾਨੀ ਨੂੰ ਲੈ ਕੇ ਖੁਲਾਸਾ ਕੀਤਾ ਹੈ|
ਸਈਦ ਨੇ ਪਾਕਿਸਤਾਨ ਵਿਚ ‘ਕਾਲਾ ਦਿਵਸ’ ਮਨਾਉਣ ਦੌਰਾਨ ਖੁੱਲ੍ਹੇਆਮ ਕਿਹਾ ਕਿ ਬੁਰਹਾਨ ਨੇ ਮੁਕਾਬਲੇ ਤੋਂ ਪਹਿਲਾਂ ਉਸ ਨਾਲ ਫੋਨ ਤੇ ਗੱਲ ਕੀਤੀ ਸੀ| ਹਾਫਿਜ਼ ਨੇ ਕਿਹਾ ਕਿ ਬੁਰਹਾਨ ਨੇ ਗੱਲਬਾਤ ਦੌਰਾਨ ਉਸ ਨੂੰ ਕਿਹਾ ਸੀ ਕਿ ਮੇਰੀ ਜ਼ਿੰਦਗੀ ਦੀ ਖਾਹਿਸ਼ ਸੀ ਕਿ ਤੁਹਾਡੇ ਨਾਲ ਗੱਲ ਕਰਾਂ, ਜੋ ਕਿ ਪੂਰੀ ਹੋ ਗਈ| ਹਾਫਿਜ਼ ਸਈਦ ਨੇ ਕਿਹਾ ਕਿ ਗੱਲਬਾਤ ਦੇ ਕੁਝ ਦਿਨਾਂ ਬਾਅਦ ਹੀ ਬੁਰਹਾਨ ਦੀ ਮੌਤ ਦੀ ਖਬਰ ਸਾਹਮਣੇ ਆ ਗਈ| ਉਸ ਨੇ ਕਿਹਾ ਕਿ ਇਹ ਅੱਲ੍ਹਾ ਤਾਲਾ ਦੇ ਘਰ ਮਕਬੂਲ ਸ਼ਹਾਦਤ ਹੈ| ਦੱਸਣ ਯੋਗ ਹੈ ਕਿ ਕਸ਼ਮੀਰ ਵਿਚ ਬੁਰਹਾਨ ਦੇ ਮਾਰੇ ਜਾਣ ਕਾਰਨ ਉਸ ਦੀ ਯਾਦ ਵਿਚ ਪਾਕਿਸਤਾਨ ਵਿਚ ਕਈ ਸੋਗ ਸਭਾਵਾਂ ਕੀਤੀਆਂ ਗਈਆਂ| ਪਾਕਿਸਤਾਨ ਨੇ ਬੁਰਹਾਨ ਵਾਨੀ ਨੂੰ ਸ਼ਹੀਦ ਦੱਸਿਆ ਹੈ| ਬਸ ਇੰਨਾ ਹੀ ਨਹੀਂ ਕਸ਼ਮੀਰ ਮੁੱਦੇ ਨੂੰ ਲੈ ਕੇ ਅਤੇ ਬੁਰਹਾਨ ਵਾਨੀ ਦੀ ਮੌਤ ਦੇ ਵਿਰੋਧ ਵਿਚ ਪਾਕਿਸਤਾਨ ਵਿਚ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *