ਐਨੀਜ਼ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ

ਐਸ ਏ ਐਸ ਨਗਰ, 28 ਫਰਵਰੀ (ਸ.ਬ.) ਐਨੀਜ਼ ਗਰੁੱਪ ਆਫ਼ ਸਕੂਲਜ਼ ਦਾ ਸਾਲਾਨਾ ਸਮਾਗਮ ਧੂਮ ਧਾਮ ਨਾਲ ਐਨੀਜ਼ ਸਕੂਲ ਕੈਂਪਸ ਵਿੱਚ ਮਨਾਇਆ ਗਿਆ| ਇਸ ਮੌਕੇ ਪੂਰੇ ਸਕੂਲ ਕੈਂਪਸ ਨੂੰ ਰੰਗ ਬਿਰੰਗੇ ਫੁੱਲਾਂ, ਗੁਬਾਰਿਆਂ ਅਤੇ ਲਾਈਟਾਂ ਨਾਲ ਸਜਾਇਆ ਗਿਆ| ਇਸ ਰੰਗਾ ਰੰਗ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਰੰਗ-ਬਰੰਗੀਆਂ ਪੇਸ਼ਕਸ਼ਾਂ ਨਾਲ ਮਾਹੌਲ ਨੂੰ ਰੰਗੀਨ ਬਣਾ ਦਿਤਾ| ਪ੍ਰੋਗਰਾਮ ਦੀ ਸ਼ੁਰੂਆਤ ਸੀਨੀਅਰ  ਕਲਾਸ ਦੇ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਦੀ ਵੰਦਨਾ ਨਾਲ ਕੀਤੀ ਗਈ| ਇਕ ਤੋਂ ਬਾਅਦ ਇਕ ਕਰਕੇ  ਛੋਟੇ ਛੋਟੇ ਬੱਚਿਆ ਵੱਲੋਂ ਸੋਲੋ ਡਾਂਸ, ਗਰੁੱਪ ਡਾਂਸ ਨਾਲ ਮਾਹੌਲ ਨੂੰ ਪੂਰੀ ਤਰਾਂ ਸੰਗੀਤਮਈ ਕਰ ਦਿਤਾ| ਸਟੇਜ਼ ਤੇ ਵੱਖ ਵੱਖ ਰੰਗਾਂ ਦੇ ਪ੍ਰੋਗਰਾਮ ਦੀ ਸਮਾਪਤੀ ਪੰਜਾਬ ਦਾ ਮਾਣ ਭੰਗੜਾ ਅਤੇ ਗਿੱਧਾ ਨਾਲ ਹੋਈ|

Leave a Reply

Your email address will not be published. Required fields are marked *