ਐਨ ਆਰ ਆਈ ਵੱਲੋਂ ਤੰਗੋਰੀ ਸਕੂਲ ਨੂੰ ਪਾਣੀ ਦੀ ਟੈਂਕੀ ਦਾਨ

ਐਸ ਏ ਐਸ ਨਗਰ, 7  ਅਪ੍ਰੈਲ (ਸ.ਬ.) ਐਨ ਆਰ ਆਈ ਕੈਨੇਡਾ ਨਿਵਾਸੀ ਰੀਤਿੰਦਰ ਖ਼ਾਨੀਕਾ ਨੇ ਇਥੋਂ ਨੇੜਲੇ ਪਿੰਡ ਤੰਗੋਰੀ ਦੇ ਸਰਕਾਰੀ ਹਾਈ ਸਕੂਲ ਨੂੰ ਪਾਣੀ ਦੀ ਟੈਂਕੀ ਦਾਨ ਕੀਤੀ ਹੈ| ਇਸ ਮੌਕੇ ਮੁੱਖ ਅਧਿਆਪਕਾ ਸ਼੍ਰੀਮਤੀ ਮਨਪ੍ਰੀਤ ਕੌਰ ਸੰਧੂ ਨੇ ਸ਼੍ਰੀ ਖ਼ੰਨੀਕਾ ਦਾ ਧੰਨਵਾਦ ਕੀਤਾ| ਸ਼੍ਰੀ ਖਾਨੀਕਾ ਨੇ ਸਕੂਲ ਵਿਦਿਆਰਥੀਆਂ ਨੂੰ ਕਿਹਾ ਕਿ ਦਾਨ ਕਰਨਾ ਮਨੁੱਖ ਲਈ ਮਾਣ ਵਾਲੀ ਗੱਲ ਹੁੰਦੀ ਹੈ| ਉਨ੍ਹਾਂ ਅੱਗੋਂ ਲਈ ਵੀ ਸਕੂਲ ਨੂੰ ਕੁੱਝ ਹੋਰ ਲੋੜਵੰਦ ਚੀਜ ਦਾਨ ਕਰਨ ਦਾ ਵਾਅਦਾ ਕੀਤਾ| ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ|

Leave a Reply

Your email address will not be published. Required fields are marked *