ਐਨ ਆਰ ਸੀ ਮਾਮਲਾ: ਘਰੇਲੂ ਯੁੱਧ ਅਤੇ ਖੂਨ ਖਰਾਬੇ ਵਾਲੇ ਬਿਆਨ ਤੇ ਮਮਤਾ ਬੈਨਰਜੀ ਖਿਲਾਫ ਕੇਸ ਦਰਜ

ਨਵੀਂ ਦਿੱਲੀ, 1 ਅਗਸਤ (ਸ.ਬ.) ਪੱਛਮੀ ਬੰਗਾਲ ਦੀ ਮੁੱਖਮੰਤਰੀ ਅਤੇ ਟੀ.ਐਮ.ਸੀ ਮੁਖੀ ਮਮਤਾ ਬੈਨਰਜੀ ਖਿਲਾਫ ਕੇਸ ਦਰਜ ਕੀਤਾ ਹੈ| ਇਹ ਕੇਸ ਐਨ.ਆਰ.ਸੀ ਦੇ ਮਾਮਲੇ ਤੇ ਦਿੱਤੇ ਉਨ੍ਹਾਂ ਦੇ ਘਰੇਲੂ ਯੁੱਧ ਅਤੇ ਖੂਨ ਖਰਾਬੇ ਵਾਲੇ ਬਿਆਨ ਦੇ ਬਾਅਦ ਦਰਜ ਕੀਤਾ ਗਿਆ ਹੈ| ਅਸਾਮ ਦੇ ਡਿਬੁਗੜ੍ਹ ਵਿੱਚ ਭਾਜਪਾ ਨੌਜਵਾਨ ਮੋਰਚੇ ਦੇ ਤਿੰਨ ਵਰਕਰਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ| ਮਮਤਾ ਬੈਨਰਜੀ ਤੇ ਭਾਜਪਾ ਤੇ ਐਨ.ਆਰ.ਸੀ. ਦੇ ਮੁੱਦੇ ਤੇ ਦੇਸ਼ ਨੂੰ ਤੋੜਨ ਦਾ ਦੋਸ਼ ਲਗਾਇਆ ਗਿਆ ਸੀ| ਦਿੱਲੀ ਵਿੱਚ ਇਸ ਮੁੱਦੇ ਉੱਤੇ ਬੋਲਦੇ ਹੋਏ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਰਾਜਨੀਤਿਕ ਉਦੇਸ਼ ਨਾਲ ਐਨ.ਆਰ.ਸੀ. ਲਿਆਇਆ ਗਿਆ ਹੈ| ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ| ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਦੇਸ਼ ਵਿੱਚ ਘਰੇਲੂ ਯੁੱਧ ਅਤੇ ਖੂਨ ਖਰਾਬੇ ਹੋ ਜਾਣਗੇ| ਇਸ ਦੇ ਨਾਲ ਹੀ ਭਾਜਪਾ ਨੇ ਦੋਸ਼ ਲਗਾਇਆ ਕਿ ਪਾਰਟੀ ਆਪਣੇ ਰਾਜਨੀਤਿਕ ਫਾਇਦੇ ਲਈ ਅਸਾਮ ਵਿੱਚ ਲੱਖਾਂ ਲੋਕਾਂ ਦਾ ਨਾਂ ਹਟਾ ਰਹੀ ਹੈ| ਕੱਲ ਗ੍ਰਹਿਮੰਤਰੀ ਨਾਲ ਮੁਲਾਕਾਤ ਦੇ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਬੰਗਾਲ ਵਿੱਚ ਐਨ.ਆਰ.ਸੀ. ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਘਰੇਲੂ ਯੁੱਧ ਦੇ ਹਾਲਾਤ ਬਣ ਜਾਣਗੇ ਅਤੇ ਖੂਨ ਖਰਾਬਾ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ| ਮਮਤਾ ਬੈਨਰਜੀ ਨੇ ਇਸ ਮੁੱਦੇ ਤੇ ਸਾਰੇ ਵਿਰੋਧੀ ਧਿਰਾਂ ਨਾਲ ਮੁਲਾਕਾਤ ਵੀ ਕੀਤੀ ਹੈ|

Leave a Reply

Your email address will not be published. Required fields are marked *