ਐਨ.ਐਸ.ਐਸ ਦੁਆਰਾ ਸਰਕਾਰੀ ਕਾਲਜ ਵਿਖੇ ਪੌਦੇ ਲਗਾਏ

ਐਸ ਏ ਐਸ ਨਗਰ, 14 ਜੁਲਾਈ (ਸ.ਬ.) ਸਰਕਾਰੀ ਕਾਲਜ, ਐਸ.ਏ.ਐਸ ਨਗਰ  ਵਿਖੇ ਐਨ.ਐਸ.ਐਸ ਵੱਲੋਂ ਵਾਤਾਵਰਣ ਨੂੰ ਸਾਫ ਸਵੱਛ ਰੱਖਣ ਅਤੇ ਸੰਭਾਲਣ ਦਾ ਉਪਰਾਲਾ ਕਰਦਿਆਂ ਵਣ ਮਹਾਉਤਸਵ ਮਨਾਇਆ ਗਿਆ| ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਐਨ.ਐਸ.ਐਸ ਵਲੰਟੀਅਰਾਂ ਦੀ ਮੱਦਦ ਨਾਲ ਪੌਦੇ ਲਗਾਏ| ਉਨ੍ਹਾਂ ਨੇ ਇਸ ਮੌਕੇ ਤੇ ਵਾਤਾਵਰਣ ਦੀ ਸਾਂਭ-ਸੰਭਾਲ ਰੱਖਣ ਲਈ ਅਤੇ ਆਪੋ ਆਪਣੇ ਇਲਾਕਿਆਂ ਵਿੱਚ ਪੌਦੇ ਲਗਾਉਣ ਲਈ ਸੁਨੇਹਾ ਦਿੱਤਾ|
ਕਾਲਜ ਨੂੰ ਇਹ ਪੌਦੇ ਜਿਲ੍ਹਾ ਵਾਤਾਵਰਣ ਅਫਸਰ ਮੁਹਾਲੀ ਵੱਲੋਂ ਮੁਹੱਈਆ ਕਰਵਾਏ ਗਏ| ਇਨ੍ਹਾਂ ਪੌਦਿਆਂ ਵਿੱਚ ਨਿੰਮ, ਜਾਮਣ, ਅਮਲਤਾਸ਼, ਅੰਬ ਆਦਿ ਦੇ ਪੌਦੇ ਲਗਾਏ ਗਏ| ਇਨ੍ਹਾਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਕਾਲਜ ਦੇ ਐਨ.ਐਸ.ਐਸ ਅਤੇ ਵਾਤਾਵਰਣ ਸੰਭਾਲ ਕਮੇਟੀ ਨੇ ਆਪਣੇ ਜਿੰਮੇ ਲਈ| ਇਸ ਮੌਕੇ ਤੇ  ਐਨ ਐਸ ਐਸ ਵਲੰਟੀਅਰਾਂ ਤੋਂ ਇਲਾਵਾ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ, ਕਾਲਜ ਕਾTੂਂਸਿਲ ਅਤੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਪ੍ਰੋ. ਘਣਸ਼ਾਮ ਸਿੰਘ ਭੁੱਲਰ, ਪ੍ਰੋ ਅਰਵਿੰਦ ਕੌਰ, ਪ੍ਰੋ. ਗੁਣਜੀਤ ਕੌਰ ਹਾਜਰ ਸਨ|

Leave a Reply

Your email address will not be published. Required fields are marked *