ਐਨ.ਐਸ.ਐਸ. ਵਲੰਟੀਅਰਾਂ ਨੇ ਵਣ ਮਹਾਂ-ਉਤਸਵ ਮਨਾਇਆ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੁਹਾਲੀ ਦੀ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਯੂਨਿਟ ਵੱਲੋਂ ਸਕੂਲ ਦੀ ਐਨ.ਸੀ.ਸੀ. ਵਿੰਗ ਦੇ ਸਹਿਯੋਗ ਸਦਕਾ ਵਣ ਮਹਾਂ-ਉਤਸਵ ਮਨਾਇਆ ਗਿਆ|
ਇਸ ਮੌਕੇ ਬੱਚਿਆਂ ਨੇ ਦਰਖਤਾਂ ਦੀ ਮਹਤੱਤਾ ਸੰਬੰਧੀ ਪੋਸਟਰਾਂ ਅਤੇ ਨਾਰਿਆਂ ਰਾਹੀਂ ਰੈਲੀ ਦੇ ਰੂਪ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ| ਬੱਚਿਆਂ ਵੱਲੋਂ ਇਸ ਮੌਕੇ 25 ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਲਾਏ ਗਏ ਅਤੇ ਚਾਹਵਾਨ ਬੱਚਿਆਂ ਅਤੇ ਅਧਿਆਪਕਾਂ ਨੂੰ ਵੰਡੇ ਗਏ| ਇਸ ਮੌਕੇ ਐਨ.ਐਸ.ਐਸ ਪ੍ਰੋਗ੍ਰਾਮ ਅਫ. ਸਰਮਨਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਆਪਣੇ ਸਾਕ-ਸੰਬੰਧੀਆਂ ਨੂੰ ਤੀਜ ਤਿਉਹਾਰਾਂ ਪੌਦੇ ਸੁਗਾਤ ਵੱਜੋਂ ਦੇਣ ਲਈ         ਪ੍ਰੇਰਿਆ|
ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਅਤੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਾ ਸ਼ਰਮਾ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ| ਇਸ ਮੌਕੇ ਐਨ.ਸੀ.ਸੀ. ਵਿੰਗ ਇੰਚਾਰਜ ਮੁਕੇਸ਼ ਕੁਮਾਰ, ਸੰਜੇ ਸ਼ਰਮਾ, ਲਵਲੀਨ ਕੌਰ ਅਤੇ ਜਤਿੰਦਰ ਕੌਰ ਸ਼ਾਮਿਲ ਸਨ|

Leave a Reply

Your email address will not be published. Required fields are marked *