ਐਨ ਐਸ ਐਸ ਵਿਦਿਆਰਥੀਆਂ ਵਲੋਂ ਵਾਹਨਾਂ ਤੇ ਰਿਫਲੈਕਟਰ ਲਗਾਉਣ ਲਈ ਜਾਗਰੂਕਤਾ ਮੁਹਿੰਮ ਦਾ ਆਯੋਜਨ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਧੁੰਦਲੇ ਮੌਸਮ ਵਿੱਚ ਸੜਕ ਹਾਦਸਿਆਂ ਤੋਂ ਬਚਾਓ ਲਈ ਰਿਫਲੈਕਟਰਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਆਰੀਅਨ ਕਾਲਜ ਆਫ ਐੇਜੁਕੇਸ਼ਨ, ਆਰੀਅਨ ਕਾਲਜ ਆਫ ਲਾਅ ਅਤੇ ਆਰੀਅਨ ਡਿਗਰੀ ਕਾਲਜ, ਰਾਜਪੁਰਾ ਦੇ ਐਨਐਸਐਸ ਵਿਦਿਆਰਥੀਆਂ ਵਲੋਂ ਸਥਾਨਕ ਪਿੰਡਾਂ ਆਲਮਪੁਰ, ਨੇਪਰਾਂ ਅਤੇ ਥੂਹਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਦਾ ਆਯੋਜਨ ਕੀਤਾ ਗਿਆ| ਆਰੀਅਨ ਗਰੁੱਪ ਦੀ ਪ੍ਰਿੰਸੀਪਲ ਡਾ.ਰਮਨ ਰਾਣੀ ਗੁਪਤਾ ਨੇ ਦੱਸਿਆ ਕਿ ਅਦਾਰੇ ਦੇ ਐਨ ਐਸ ਐਸ ਵਿਦਿਆਰਥੀਆਂ ਨੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਸੜਕ ਤੇ ਦੂਜੇ ਯਾਤਰੀਆਂ ਦੇ ਜੀਵਨ ਦੇ ਨਾਲ-ਨਾਲ ਆਪਣੀ ਜਿੰਦਗੀ ਨੂੰ ਬਚਾਉਣ ਲਈ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਧੁੰਦਲੇ ਮੌਸਮ ਕਾਰਨ ਕਈ ਸੜਕ ਦੁਰਘਟਨਾਵਾਂ ਹੁੰਦੀਆ ਹਨ| ਸੜਕਾਂ ਤੇ ਹੌਲੀ ਰਫਤਾਰ ਨਾਲ ਚਲਣ ਵਾਲੀਆਂ ਗੱਡੀਆਂ ਜਿਵੇਂ ਟ੍ਰੈਕਟਰ-ਟਰਾਲੀ, ਬੈਲ ਗੱਡੀਆਂ ਆਦਿ ਅਜਿਹੀਆਂ ਦੁਰਘਟਨਾਵਾਂ ਲਈ ਜਿੰਮੇਵਾਰ ਹੁੰਦੀਆਂ ਹਨ|
ਉਹਨਾਂ ਕਿਹਾ ਕਿ ਧੁੰਦ ਦੌਰਾਨ ਘੱਟ ਵਿਜਿਬਲਟੀ ਅਤੇ ਰਿਫਲੈਕਟਰ ਨਾ ਲੱਗੇ ਹੋਣ ਦੇ ਕਾਰਨ ਆਉਣ ਵਾਲੇ ਵਾਹਨ ਚਾਲਕਾਂ ਦੇ ਲਈ ਹੋਲੀ ਗਤੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਦੇਖਣਾ ਮੁਸ਼ਕਿਲ ਹੋ ਜਾਂਦਾਂ ਹੈ|
ਇਸ ਦੌਰਾਨ ਵਿਦਿਆਰਥੀਆਂ ਨੇ ਪੇਂਡੂ ਲੋਕਾਂ ਅਤੇ ਕਿਸਾਨਾਂ ਨੂੰ ਇਸ ਤਰਾਂ ਦੀ ਘਾਤਕ ਘਟਨਾਵਾਂ ਤੋ ਬੱਚਣ ਲਈ ਸਾਰੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਲਈ ਜਾਗਰੂਕ ਕੀਤਾ|

Leave a Reply

Your email address will not be published. Required fields are marked *