ਐਨ.ਐਸ.ਐਸ. ਵਿਭਾਗ ਨੇ ਕਰਾਸ ਕੰਟਰੀ ਰੇਸ ਮੁਕਾਬਲੇ ਕਰਵਾਏ

ਘਨੌਰ 22 ਸਤੰਬਰ (ਅਭਿਸ਼ੇਕ ਸੂਦ) ਯੂਨੀਵਰਸਿਟੀ ਕਾਲਜ, ਘਨੌਰ ਦੇ ਐਨ. ਐਸ. ਐਸ. ਵਿਭਾਗ ਵਲੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ  ‘ਫਿਟ ਇੰਡੀਆ ਫਰੀਡਮ ਰਨ’ ਪ੍ਰੋਗਰਾਮ ਤਹਿਤ ਪ੍ਰਿੰਸੀਪਲ ਡਾ.  ਲਖਵੀਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਕਰਾਸ ਕੰਟਰੀ ਰੇਸ ਕਰਵਾਈ ਗਈ| ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਮਨਜੀਤ ਸਿੰਘ, ਡਾ. ਕਮਲਜੀਤ ਸਿੰਘ ਅਤੇ  ਪ੍ਰੋ. ਅਮਨਦੀਪ ਕੌਰ ਦੀ ਯੋਗ ਅਗਵਾਈ ਵਿਚ 10 ਲੜਕੀਆਂ ਅਤੇ 15 ਲੜਕਿਆਂ ਨੇ ਇਸ ਕਰਾਸ ਕੰਟਰੀ ਰੇਸ ਵਿਚ ਭਾਗ ਲਿਆ| ਇਸ ਮੌਕੇ ਜੂਡੋ ਕੋਚ ਕ੍ਰਿਸ਼ਨ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ|
ਆਯੋਜਕਾਂ ਦੇ ਬੁਲਾਰੇ ਨੇ ਦੱਸਿਆ ਕਿ ਲੜਕੀਆਂ ਦੇ ਤਿੰਨ ਕਿਲੋਮੀਟਰ ਰੇਸ ਦੇ ਮੁਕਾਬਲਿਆਂ ਵਿੱਚ ਪੂਜਾ  ਰਾਣੀ ਨੇ ਪਹਿਲਾ, ਜਸਪ੍ਰੀਤ ਕੋਰ ਨੇ ਦੂਜਾ ਅਤੇ ਰਿਤੂ ਰਾਣੀ ਨੇ ਤੀਜਾ ਸਥਾਨ ਹਾਸਿਲ ਕੀਤਾ|
ਲੜਕਿਆਂ ਦੇ 5 ਕਿਲੋਮੀਟਰ ਰੇਸ ਮੁਕਾਬਲਿਆਂ ਵਿਚ ਮੁਕੇਸ਼ ਨੇ ਪਹਿਲਾ, ਤਲਵਿੰਦਰ ਸਿੰਘ ਨੇ ਦੂਜਾ ਅਤੇ ਖੁਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ| 
ਪ੍ਰਿੰਸੀਪਲ  ਡਾ. ਲਖਵੀਰ ਸਿੰਘ ਦੁਆਰਾ ਸਾਰੇ ਪ੍ਰਤਿਯੋਗੀਆਂ ਅਤੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ| ਇਸ ਮੌਕੇ ਪ੍ਰੋ. ਦਵਿੰਦਰ ਸਿੰਘ ਅਤੇ ਡਾ. ਪਦਮਨੀ ਤੋਮਰ ਵੀ ਮੌਜੂਦ ਸਨ| ਅਖੀਰ ਵਿੱਚ ਪ੍ਰੋ. ਅਮਨਦੀਪ ਕੌਰ ਵਲੋਂ ਆਏ ਮਹਿਮਾਨਾਂ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਲਈ ਥਾਣਾ ਘਨੌਰ ਦੇ ਐਸ. ਐਚ. ਓ. ਸ੍ਰੀ ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *