ਐਨ. ਜੀ. ਟੀ. ਦੀ ਦਿੱਲੀ ਸਰਕਾਰ ਤੇ ਨਗਰ ਨਿਗਮਾਂ ਨੂੰ ਹਿਦਾਇਤ, ਘੱਟ ਤੋਂ ਘੱਟ ਇਕ ਬਾਜ਼ਾਰ ਨੂੰ ਬਣਾਓ ਪਲਾਸਟਿਕ ਮੁਕਤ

ਨਵੀਂ ਦਿੱਲੀ, 8 ਨਵੰਬਰ (ਸ.ਬ.) ਪਲਾਸਟਿਕ ਤੇ ਰੋਕ ਦੇ ਆਪਣੇ ਹੁਕਮ ਨੂੰ ਠੀਕ ਢੰਗ ਨਾਲ ਲਾਗੂ ਨਾ ਕੀਤੇ ਜਾਣ ਤੇ ਤਸੱਲੀ ਨਾ ਪ੍ਰਗਟਾਉਂਦੇ ਹੋਏ ਐਨ. ਜੀ. ਟੀ. ਨੇ ਅੱਜ ਦਿੱਲੀ ਸਰਕਾਰ ਅਤੇ ਨਗਰ ਨਿਗਮਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਕਿਸੇ ਇਕ ਖਾਸ ਬਾਜ਼ਾਰ ਨੂੰ ਪਲਾਸਟਿਕ ਤੋਂ ਮੁਕਤ ਬਣਾਉਣ| ਐਨ. ਜੀ. ਟੀ. ਦੇ ਪ੍ਰਧਾਨ ਜਸਟਿਸ ਸਵਤੰਤਰ ਕੁਮਾਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ‘ਆਪ’ ਸਰਕਾਰ,  ਤਿੰਨੋਂ ਨਗਰ ਨਿਗਮਾਂ ਅਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੂੰ ਇਕੋ ਸਮੇਂ ਬੈਠਣ ਅਤੇ ਹੁਕਮ ਦਾ ਪਾਲਣ ਕਰਨ ਲਈ ਘੱਟ ਤੋਂ ਘੱਟ ਇਕ ਬਾਜ਼ਾਰ ਨੂੰ ਚੁਣਨ ਦਾ ਹੁਕਮ ਦਿੱਤਾ|
ਬੈਂਚ ਨੇ ਕਿਹਾ ਕਿ ਕਿਰਪਾ ਕਰਕੇ ਕਿਸੇ ਇਕ ਬਾਜ਼ਾਰ ਬਾਰੇ ਦੱਸੋ ਜਿਥੇ ਤੁਸੀਂ ਪਲਾਸਟਿਕ ਤੇ ਰੋਕ ਲਗਾਈ ਹੈ| ਤੁਸੀਂ ਜੋ ਅੰਕੜੇ ਦੇ ਰਹੇ ਹੋ ਉਹ ਕਾਫੀ ਚੰਗੇ ਹਨ ਪਰ ਅਧਿਕਾਰੀਆਂ ਨੂੰ ਇਸ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ|
ਤੁਸੀਂ ਸਾਰੇ ਘੱਟ ਤੋਂ ਘੱਟ ਇਕ ਬਾਜ਼ਾਰ ਦਾ ਫੈਸਲਾ ਕਰੋ ਤੇ ਉਸ ਨੂੰ ਪਲਾਸਟਿਕ ਤੋਂ ਮੁਕਤ ਬਣਾਓ|  ਬੈਂਚ ਨੇ ਦਿੱਲੀ ਪੁਲੀਸ ਨੂੰ ਜਾਂਚ ਕਰਨ ਵਾਲੀ ਟੀਮ ਨੂੰ ਮਦਦ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਅਤੇ ਮਾਮਲੇ ਵਿੱਚ ਅਗਲੀ ਕਾਰਵਾਈ ਲਈ 9 ਨਵੰਬਰ ਦੀ ਤਰੀਕ ਤੈਅ ਕੀਤੀ| ਨਿਗਮ ਨੇ ਬੀਤੇ ਦਿਨੀਂ ਦਿੱਲੀ ਸਰਕਾਰ ਨੂੰ ਕਿਹਾ ਸੀ ਕਿ ਪਲਾਸਟਿਕ ਤੇ ਰੋਕ ਦੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਤੇ 5,000 ਰੁਪਏ ਦਾ ਜੁਰਮਾਨਾ ਕੀਤਾ ਜਾਵੇ ਅਤੇ ਦੁਕਾਨਾਂ ਤੇ ਛਾਪੇ ਮਾਰੇ ਜਾਣ|

Leave a Reply

Your email address will not be published. Required fields are marked *