ਐਨ.ਡੀ.ਏ. ਦੇ ਹਰਿਵੰਸ਼ ਨਾਰਾਇਣ ਬਣੇ ਰਾਜਸਭਾ ਦੇ ਉਪ ਚੇਅਰਮੈਨ

ਨਵੀਂ ਦਿੱਲੀ, 9 ਅਗਸਤ (ਸ.ਬ.) ਅੱਜ ਰਾਜਸਭਾ ਦੇ ਉਪ ਚੇਅਰਮੈਨ ਦੀਆਂ ਚੋਣਾਂ ਵਿੱਚ ਐੈਨ.ਡੀ.ਏ. ਵੱਲੋਂ ਜੇ.ਡੀ.ਯੂ. ਸੰਸਦ ਹਰਿਵੰਸ਼ ਉਮੀਦਵਾਰ ਚੁਣੇ ਗਏ ਹਨ ਤਾਂ ਕਾਂਗਰਸ ਨੇ ਬੀ. ਕੇ. ਹਰਿਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ| ਰਾਜਸਭਾ ਵਿੱਚ ਇਹ ਲੜਾਈ ਐੈਨ.ਡੀ.ਏ. ਬਨਾਮ ਕਾਂਗਰਸ ਦੀ ਹੈ|
ਜ਼ਿਕਰਯੋਗ ਹੈ ਕਿ ਹਰਿਵੰਸ਼ ਨਾਰਾਇਣ ਸਿੰਘ ਨੇ 125 ਵੋਟਾਂ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਦੇ ਬੀ.ਕੇ. ਹਰਿਪ੍ਰਸਾਦ ਨੂੰ ਹਰਾਇਆ ਹੈ| ਹਰਿਵੰਸ਼ ਦੀ ਤਾਰੀਫ ਕਰਦੇ ਹੋਏ ਪੀ. ਐਮ. ਮੋਦੀ ਨੇ ਕਿਹਾ- ਹਰਿਵੰਸ਼ ਜੀ ਕਾਲਮ ਦੇ ਵੱਡੇ ਧਨੀ ਹਨ| ਹਰਿਵੰਸ਼ ਜੀ ਚੰਦਰਸ਼ੇਖਰ ਜੀ ਦੇ ਚਹੇਤੇ ਸਨ| ਜਿਸ ਭੂਮੀ ਤੋਂ ਉਹ ਹਨ, ਆਜ਼ਾਦੀ ਦੀ ਲੜਾਈ ਵਿੱਚ ਉਸ ਦੀ ਬਹੁਤ ਵੱਡੀ ਭੂਮਿਕਾ ਹੈ| ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਹਰਿਵੰਸ਼ ਨਾਰਾਇਣ ਸਿੰਘ ਨੂੰ ਵਧਾਈ ਦਿੱਤੀ ਹੈ|

Leave a Reply

Your email address will not be published. Required fields are marked *