ਐਨ.ਡੀ.ਟੀ.ਵੀ. ਦੇ ਮਾਲਕ ਪ੍ਰਣਵ ਰਾਏ ਦੇ ਘਰ ਸੀ.ਬੀ.ਆਈ ਦਾ ਛਾਪਾ

ਨਵੀਂ ਦਿੱਲੀ, 5 ਜੂਨ (ਸ.ਬ.)     ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਇਕ ਨਿੱਜੀ ਬੈਂਕ ਨੂੰ ਕਥਿਤ ਰੂਪ ਨਾਲ ਨੁਕਸਾਨ ਦੇ ਮਾਮਲੇ ਵਿੱਚ ਐਨ.ਡੀ.ਟੀ.ਵੀ. ਦੇ ਮਾਲਕ ਪ੍ਰਣਵ ਰਾਏ, ਰਾਧਿਕਾ ਰਾਏ ਅਤੇ ਇਕ ਹੋਰ ਕੰਪਨੀ ਦੇ ਖਿਲਾਫ ਮਾਮਲਾ ਦਰਜ ਕਰਕੇ ਦਿੱਲੀ ਅਤੇ ਦੇਹਰਾਦੂਨ ਵਿੱਚ ਚਾਰ ਥਾਵਾਂ ਤੇ ਛਾਪੇ ਮਾਰੇ| ਸੀ.ਬੀ.ਆਈ. ਸੂਤਰਾਂ ਦੇ ਮੁਤਾਬਕ ਪ੍ਰਣਵ, ਰਾਧਿਕਾ ਅਤੇ ਨਿੱਜੀ ਕੰਪਨੀ ਤੇ ਆਈ.ਸੀ.ਆਈ.ਸੀ. ਬੈਂਕ ਨੂੰ 48 ਕਰੋੜ ਰੁਪਏ ਦੇ ਕਥਿਤ ਨੁਕਸਾਨ ਵਿੱਚ ਮਾਮਲਾ ਦਰਜ ਕਰਕੇ ਇਹ ਛਾਪੇਮਾਰੀ ਕੀਤੀ ਗਈ ਹੈ|
2 ਜੀ ਸਕੈਮ ਦੇ ਪੈਸੇ ਨੂੰ ਚਿਦੰਬਰਮ ਦੇ ਨਾਲ ਮਿਲ ਕੇ ਬਲੈਕ ਤੋਂ ਵਾਈਟ ਕਰਨ ਦੇ ਮਾਮਲੇ ਵਿੱਚ ਪ੍ਰਣਵ ਰਾਏ ਇਨਕਮ ਟੈਕਸ ਦੀ ਜਾਂਚ ਵਿੱਚ ਦੋਸ਼ੀ ਹੈ| ਇਸ ਤੋਂ ਪਹਿਲਾਂ ਈ.ਡੀ. ਨੇ ਫੇਮਾ ਪ੍ਰਬੰਧਾਂ ਦਾ ਉਲੰਘਣ ਕਰਨ ਨੂੰ ਲੈ ਕੇ ਐਨ.ਡੀ.ਟੀ.ਵੀ. ਦੇ ਖਿਲਾਫ 2,030 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਸੀ| ਈ.ਡੀ. ਦਾ ਇਹ ਨੋਟਿਸ ਪ੍ਰਣਵ ਰਾਏ, ਰਾਧਿਕਾ ਰਾਏ ਅਤੇ ਸੀਨੀਅਰ ਕਾਰਜਕਾਰੀ ਕੇ.ਵੀ.ਐਲ. ਨਾਰਾਇਣ ਰਾਵ ਦੇ ਖਿਲਾਫ ਜਾਰੀ ਕੀਤਾ ਗਿਆ ਸੀ| ਉਥੇ ਇਸ ਮਾਮਲੇ ਤੇ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਕਾਨੂੰਨ ਦਾ ਡਰ ਹਰ ਕਿਸੇ ਦੇ ਅੰਦਰ ਹੋਣਾ ਚਾਹੀਦਾ, ਫਿਰ ਭਾਵੇਂ ਕਿੰਨੀ ਵੱਡੀ ਹੀ ਸ਼ਖਸੀਅਤ ਕਿਉਂ ਨਾ ਹੋਵੇ|

Leave a Reply

Your email address will not be published. Required fields are marked *