ਐਨ. ਡੀ. ਪੀ. ਨੇ ਪਾਰਟੀ ਵਿੱਚੋਂ ਬਾਹਰ ਕੱਢਿਆ ਭਾਰਤੀ ਮੂਲ ਦਾ ਇੱਕ ਮੰਤਰੀ, ਜਿਨਸੀ ਛੇੜਛਾੜ ਦੇ ਲੱਗੇ ਸਨ ਦੋਸ਼

 
ਵਿਨੀਪੈਗ, 1 ਫਰਵਰੀ (ਸ.ਬ.) ਕੈਨੇਡਾ ਦੇ ਸੂਬੇ ਮਨੀਟੋਬਾ ਦੇ ਸਾਬਕਾ ਮੰਤਰੀ ਅਤੇ ਐਨ. ਡੀ. ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਆਗੂ ਮਹਿੰਦਰ ਸਰਨ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ| ਭਾਰਤੀ ਮੂਲ ਦੇ ਸ਼੍ਰੀ ਸਰਨ ਤੇ ਜਿਨਸੀ ਛੇੜਛਾੜ ਨਾਲ ਸੰਬੰਧਤ ਦੋਸ਼ ਲੱਗੇ ਸਨ| ਇਸ ਗੱਲ ਦਾ ਐਲਾਨ ਕਾਕਸ ਦੇ ਚੇਅਰ ਟਾਮ ਲਿੰਡਸੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ| ਹਾਲਾਂਕਿ ਉਨ੍ਹਾਂ ਨੇ ਗੁਪਤਤਾ ਦਾ ਹਵਾਲਾ ਦਿੰਦਿਆਂ ਪੱਤਰਕਾਰਾਂ ਦੇ ਕਿਸੇ ਪ੍ਰਸ਼ਨ ਦਾ ਉੱਤਰ ਦੇਣ ਤੋਂ ਇਨਕਾਰ ਕਰ ਦਿੱਤਾ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਕਸ ਜਿਨਸੀ ਛੇੜਛਾੜ ਦੇ ਸਾਰੇ ਰੂਪਾਂ ਦੇ ਬਿਲਕੁਲ ਖਿਲਾਫ ਖੜ੍ਹੀ ਹੈ| ਦੱਸਣਯੋਗ ਹੈ ਕਿ ਸ਼੍ਰੀ ਸਰਨ ਤੇ ਇਹ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਕੰਮ ਦੇ ਦੌਰਾਨ ਕਿਸੇ ਮਹਿਲਾ ਪਾਰਟੀ ਵਰਕਰ ਨਾਲ ਛੇੜਛਾੜ ਕੀਤੀ ਸੀ| ਇਸ ਪਿੱਛੋਂ ਬੀਤੇ ਸਾਲ ਨਵੰਬਰ ਮਹੀਨੇ ਉਨ੍ਹਾਂ ਨੂੰ ਕਾਕਸ ਦੀਆਂ ਬੈਠਕਾਂ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ|

Leave a Reply

Your email address will not be published. Required fields are marked *