ਐਨ.ਸੀ.ਸੀ. ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ ਤੇ ਬੱਚੀ ਦੀ ਮੌਤ, 25 ਜ਼ਖਮੀ

ਅੰਬਾਲਾ, 17 ਫਰਵਰੀ (ਸ.ਬ.) ਅੰਬਾਲਾ ਵਿੱਚ ਐੈਨ.ਸੀ.ਸੀ. ਸੀਨੀਅਰ ਸੈਕੰਡਰੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ| ਇਸ ਹਾਦਸੇ ਵਿੱਚ ਬੱਸ ਕੰਡਕਟਰ ਅਤੇ ਇਕ ਹੋਰ ਬੱਚੀ ਦੀ ਮੌਤ ਹੋ ਗਈ, ਜਦੋਂਕਿ ਲੱਗਭਗ 25 ਬੱਚੇ ਜ਼ਖਮੀ ਹੋ ਗਏ ਹਨ| ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਇਲਾਜ ਕੀਤਾ ਜਾ ਰਿਹਾ ਹੈ| ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਜਾਣਕਾਰੀ ਅਨੁਸਾਰ ਅੱਜ ਸਵੇਰੇ ਐੈਨ.ਸੀ.ਸੀ. ਸੀਨੀਅਰ ਸੰਕੈਡਰੀ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ| ਹਾਦਸਾ ਸਕੂਲ ਤੋਂ ਕੁਝ ਹੀ ਦੂਰੀ ਤੇ ਹੋਇਆ, ਜਦੋਂ ਇਕ ਸਾਈਕਲ ਸਵਾਰ ਬੱਸ ਦੇ ਅੱਗੇ ਆ ਗਿਆ| ਜਿਸ ਨੂੰ ਬਚਾਉਣ ਲਈ ਡਰਾਈਵਰ ਨੇ ਸਟੇਅਰਿੰਗ ਤੇਜ਼ੀ ਨਾਲ ਘੁਮਾ ਦਿੱਤਾ| ਜਿਸ ਨਾਲ ਸਟੇਅਰਿੰਗ ਹੀ ਟੁੱਟ ਗਿਆ ਅਤੇ ਬੇਕਾਬੂ ਹੋ ਕੇ ਖਦਾਨ ਵਿੱਚ ਪਲਟ ਗਈ| ਹਾਦਸੇ ਤੋਂ ਪਹਿਲਾਂ ਡਰਾਈਵਰ ਨੇ ਬੱਸ ਵਿੱਚ ਮਿਊਜ਼ਿਕ ਜ਼ਿਆਦਾ ਉਚੀ ਕੀਤਾ ਹੋਇਆ ਸੀ, ਜਿਸ ਕਾਰਨ ਬੱਸ ਨੂੰ ਸੰਭਾਲਣ ਵਿੱਚ ਦੇਰ ਹੋ ਗਈ| ਡਰਾਈਵਰ ਦੀ ਲਾਪਰਵਾਹੀ ਨਾਲ ਬੱਸ ਕਡੰਕਟਰ ਅਤੇ ਇਕ ਅੱਠਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂਕਿ ਲੱਗਭਗ 25 ਬੱਚੇ ਜ਼ਖਮੀ ਹੋ ਗਿਆ| ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ| ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਫਰੈਕਚਰ ਹੋਇਆ ਹੈ,
ਹਾਦਸੇ ਦਾ ਪਤਾ ਲੱਗਦੇ ਹੀ ਬੱਚਿਆਂ ਦੇ ਘਰ ਦੇ ਸਕੂਲ ਅਤੇ ਹਸਪਤਾਲ ਪਹੁੰਚੇ| ਬੱਚਿਆਂ ਮਾਪਿਆਂ ਨੇ ਦੱਸਿਆ ਕਿ ਹਾਦਸਾ ਡਰਾਈਵਰ ਦੀ ਗਲਤੀ ਨਾਲ ਹੋਇਆ ਹੈ| ਬੱਸ ਵਿੱਚ ਬੱਚੇ ਹੱਦ ਤੋਂ ਵਧ ਸਨ
ਸਕੂਲ ਦੇ ਮਾਲਿਕ ਨੇ ਕਿਹਾ ਕਿ ਇਸ ਦੀ ਲਾਪਰਵਾਹੀ ਨਹੀਂ ਹੈ ਹਾਦਸਾ ਸਾਇਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੋਇਆ ਹੈ|

Leave a Reply

Your email address will not be published. Required fields are marked *