ਐਫ. ਐਮ. ਰੇਡੀਓ ਬੰਦ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਨਾਰਵੇ

ਓਸਲੋ, 9 ਜਨਵਰੀ (ਸ.ਬ.) ਉਂਝ ਤਾਂ ਨਾਰਵੇ ਦੇ ਨਾਂ ਤੇ ਅਜਿਹੇ ਕਈ ਰਿਕਾਰਡ ਜੁੜੇ ਹਨ, ਜੋ ਉਸ ਨੂੰ ਦੁਨੀਆ ਦੇ ਬਾਕੀ ਦੇਸ਼ਾਂ ਦੀ ਸ਼੍ਰੇਣੀ ਵਿਚ ਅੱਗੇ ਲਿਆ ਕੇ ਖੜ੍ਹੇ ਕਰ ਦਿੰਦੇ ਹਨ ਪਰ ਹੁਣ ਨਾਰਵੇ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਨੇ ਐਫ. ਐਮ. ਰੇਡੀਓ ਹੀ ਬੰਦ ਕਰ ਦਿੱਤਾ ਹੈ| ਨਾਰਵੇ ਐਫ. ਐਮ. ਰੇਡੀਓ ਦੀ ਥਾਂ ਤੇ ਡਿਜੀਟਲ ਆਡੀਓ ਬ੍ਰਾਡਕਾਸਟਿੰਗ (ਡੈਬ) ਤਕਨੀਕ ਅਪਨਾਉਣ ਜਾ ਰਿਹਾ ਹੈ| ਡੈਬ ਇਕ ਅਜਿਹੀ ਆਡੀਓ ਤਕਨੀਕ ਹੈ, ਜਿਸ ਵਿਚ ਐਨਾਲਾਗ ਆਡੀਓ ਸਿਗਨਲਾਂ ਨੂੰ ਡਿਜੀਟਲ ਸਿਗਨਲਾਂ ਵਿਚ ਬਦਲਿਆ ਜਾਂਦਾ ਹੈ| ਇਸ ਨੂੰ ਹੁਣ ਤੱਕ ਆਡੀਓ ਦੀ ਸਭ ਤੋਂ ਬਿਹਤਰੀਨ ਤਕਨੀਕ ਮੰਨਿਆ ਜਾਂਦਾ ਹੈ| ਨਾਰਵੇ ਅਗਲੇ ਹਫਤੇ ਤੋਂ ਇਸ ਤਕਨੀਕ ਨੂੰ ਪੂਰੀ ਤਰ੍ਹਾਂ ਅਪਨਾਉਣ ਜਾ ਰਿਹਾ ਹੈ| ਇਹ ਤਕਨੀਕ ਐਫ. ਐਮ. ਰੇਡੀਓ ਦੇ ਮੁਕਾਬਲੇ ਸਸਤੀ ਹੈ| ਇਸ ਦੀ ਵਰਤੋਂ ਨਾਲ ਨਾਰਵੇ ਸਾਲਾਨਾ 2.35 ਕਰੋੜ ਡਾਲਰ ਬਚਾਏਗਾ| ਨਾਰਵੇ ਤੋਂ ਇਲਾਵਾ ਕਈ ਹੋਰ ਯੂਰਪੀ ਦੇਸ਼ ਵੀ ਐਫ. ਐਮ. ਰੇਡੀਓ ਨੂੰ ਬੰਦ ਕਰਨ ਤੇ ਵਿਚਾਰ ਕਰ ਰਹੇ ਹਨ| ਸਵਿਟਜ਼ਰਲੈਂਡ ਨੇ ਐਫ. ਐਮ. ਰੇਡੀਓ ਨੂੰ ਖਤਮ ਕਰਨ ਲਈ 2020 ਤੱਕ ਦੀ ਸਮਾਂ ਸੀਮਾ ਤੈਅ ਕੀਤੀ ਹੈ|

Leave a Reply

Your email address will not be published. Required fields are marked *