ਐਮ ਐਸ ਇਨਕਲੇਵ ਦੇ ਗੇਟ ਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਬਣ ਗਿਆ ਤਲਾਬ

ਜ਼ੀਰਕਪੁਰ, 12 ਜੂਨ ( ਪਵਨ ਰਾਵਤ)ਜ਼ੀਰਕਪੁਰ ਦੇ ਢਕੋਲੀ ਵਿੱਚ ਐਮ ਐਸ ਇਨਕਲੇਵ ਦੇ ਗੇਟ ਤੇ ਪਿਛਲੇ 48 ਘੰਟਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਸੜਕ ਤੇ ਚੱਲ ਰਿਹਾ ਹੈ ਇੱਥੇ ਗੇਟ ਦੇ ਕੋਲ ਅੰਡਰ ਗਰਾਊਂਡ ਨਾਲਾ ਬਲਾਕ ਹੋਣ ਤੋਂ ਬਾਅਦ ਗੰਦਾ ਪਾਣੀ ਬਾਹਰ ਨਿਕਲ ਰਿਹਾ ਹੈ| ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਬਲਕਿ ਹਰ ਸਾਲ ਇਵੇਂ ਹੀ ਹੁੰਦਾ ਆ ਰਿਹਾ ਹੈ| ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦਿਨੇਸ਼ ਭਾਰਦਵਾਜ ਨੇ ਕਿਹਾ ਕਿ ਇੱਥੇ ਮਮਤਾ ਇਨਕਲੇਵ ਗ੍ਰੀਨ ਸਿਟੀ ਲੱਛਮੀ ਇਨਕਲੇਵ ਤੇ ਪੰਚਕੂਲਾ ਦੇ ਸੈਕਟਰ 20 ਦੇ ਟਰੀਟਮੈਂਟ ਪਲਾਂਟ ਦਾ ਗੰਦਾ ਪਾਣੀ ਆਉਂਦਾ ਹੈ ਜਿਹੜਾ ਓਵਰਫਲੋ ਕਰ ਰਿਹਾ ਹੈ| ਉਨ੍ਹਾਂ ਕਿਹਾ ਕਿ ਪਾਣੀ ਦੀ ਪਾਈਪ ਵਿੱਚ ਕੁਝ ਫਸਣ ਨਾਲ ਪਾਣੀ ਓਵਰਫਲੋ ਕਰ ਰਿਹਾ ਹੈ ਜਦੋਂਕਿ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਸੁੱਤਾ ਪਿਆ ਹੈ| ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਵਰਨਾ ਇੱਕੋਂ ਦੇ ਵਸਨੀਕ ਡੀ ਸੀ ਦਫਤਰ ਜਾ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ| ਇਸ ਸਬੰਧੀ ਨਗਰ ਕੌਂਸਲ ਦੇ ਈ ਓ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੀਟਿੰਗ ਵਿੱਚ ਸਨ| ਇਸ ਸਮੱਸਿਆ ਨੂੰ ਲੈ ਕੇ ਪਵਨਦੀਪ ਜੇਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *