ਐਮ. ਐਸ. ਕਲਸੀ  ‘ਸਪੂਤ ਪੰਜਾਬ ਦਾ -2017’ ਅਵਾਰਡ ਨਾਲ ਸਨਮਾਨਿਤ

ਐਸ. ਏ. ਐਸ. ਨਗਰ, 6 ਅਪ੍ਰੈਲ (ਸ.ਬ.) ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ, ਪੰਜਾਬ ਵਲੋਂ ਮੁਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿਖੇ, ਇਕ ਸਨਮਾਨ ਸਮਾਰੋਹ ਦੌਰਾਨ ਨਾਮਵਰ ਸਾਹਿਤਕਾਰ ਮਹਿੰਗਾ ਸਿੰਘ ਕਲਸੀ ਨੂੰ ‘ਸਪੂਤ ਪੰਜਾਬ ਦਾ -2017’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ| ਉਨ੍ਹਾਂ ਦੇ ਨਾਲ ਕੁਲਵਿੰਦਰ ਕੌਰ ਮਹਿਕ, ਵਰਿੰਦਰ ਰੰਧਾਵਾ , ਮੀਨੂੰ  ਸੁਖਮਨ ਅਤੇ ਸੰਦੀਪ ਕੌਰ ਅਰਸ਼, ਬਲਵਿੰਦਰ ਕੌਰ ਲਗਾਣਾ ਨੂੰ ‘ਧੀ ਪੰਜਾਬ ਦੀ- 2017 ਅਵਾਰਡ ‘ ਨਾਲ ਅਤੇ ਜਗਜੀਤ ਮੁਕਤਸਰੀ , ਬਲਵੰਤ ਚਿਰਾਗ ਅਸ਼ੋਕ ਟਾਂਡੀ ਅਤੇ ਅਜੇ ਕੁਮਾਰ ਸ਼ਰਮਾ ਨੂੰ ਵੀ ‘ਸਪੂਤ ਪੰਜਾਬ ਦਾ-2017 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ| ਸਨਮਾਨਿਤ ਕਰਨ ਦੀਆਂ ਰਸਮਾਂ ਮੁੱਖ ਮਹਿਮਾਨ ਊਸ਼ਾ ਆਰ ਸ਼ਰਮਾ, ਆਈ ਏ ਐਸ (ਰਿਟਾ.) ਤੇ ਆਰ. ਐਲ. ਕਲਸੀਆ, ਆਈ ਏ ਐਸ ( ਰਿਟਾ) ਦੇ ਨਾਲ ਨਾਲ ਬਲਵੰਤ ਸੱਲ੍ਹਣ , ਲਛਮਣ ਸਿੰਘ ਮੇਹੋ, ਡਾ. ਹਰਨੇਕ ਕਲੇਰ, ਡਾ.ਕ੍ਰਿਸ਼ਨਾ ਕੱਲਸੀਆਂ , ਪ੍ਰੋ. ਸ਼ਕਤੀ ਪ੍ਰਕਾਸ਼ , ਲਾਲ ਸਿੰਘ ਲਾਲੀ, ਪ੍ਰੀਤਮ ਲੁਧਿਆਣਵੀ , ਕ੍ਰਿਸ਼ਨ ਚਾਹੀ ਅਤੇ ਸੁਖਚਰਨ ਸਿੰਘ ਸਾਹੋਕੇ ਵਾਲੋਂ ਸਮੂਹਿਕ ਤੌਰ ਤੇ ਨਿਭਾਈਆਂ ਗਈਆਂ| ਇਸ ਮੌਕੇ ‘ਅੱਖਰਾਂ ਦੇ ਮੋਢੀ’ ( ਕੁਲਵਿੰਦਰ ਕੌਰ ਮਹਿਕ) ‘ਦਿਲ ਦੇ ਵਲਵਲੇ (ਮਹਿੰਗਾ ਸਿੰਘ ਕਲਸੀ), ‘ਉਧਾਰੇ ਹੰਝੂ’ (ਬਲਵੰਤ ਚਿਰਾਗ), ‘ਕਲਮ ਦੀਆਂ ਕਿਰਨਾਂ, ‘ਸੱਚ ਦਾ ਸੂਰਜ’ (ਵਰਿੰਦਰ ਕੌਰ ਰੰਧਾਵਾ), ‘ਦਰਦਾਂ ਦੇ ਦਰਿਆ’ (ਅਸ਼ੋਕ ਟਾਂਡੀ ), ਮੂੰਹੋਂ ਮੰਗੀਆਂ ਮੁਰਾਦਾਂ ਅਤੇ ‘ਲਾਲ ਗੁਰੂ ਦਸਮੇਸ਼ ਦੇ’ ( ਜਗਜੀਤ ਮੁਕਤਸਰੀ ) ਪੁਸਤਕਾਂ ਲੋਕ ਅਰਪਣ ਕਰਨ ਦੇ ਨਾਲ ਨਾਲ ਸੰਸਥਾ ਦਾ ਸਾਂਝਾ ਕਾਵਿ ਸੰਗ੍ਰਹਿ ‘ ਕਲਮਾਂ ਦਾ ਸਫਰ’ ਵੀ ਲੋਕ ਅਰਪਣ ਕੀਤਾ ਗਿਆ| 254 ਕਲਮਾਂ ਦੇ ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਿਲ ਕਵੀ ਤੇ ਕਵਿੱਤਰੀਆਂ ਨੂੰ ਪੁਸਤਕਾਂ ਦੇ ਨਾਲ ਨਾਲ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਕੁਲਵਿੰਦਰ ਕੌਰ ਮਹਿਕ ਦੇ ਗੀਤ ਬਾਵਾ ਸਿੰਘ ਬੱਲੀ ਅਤੇ ਕ੍ਰਿਸ਼ਨ ਰਾਹੀਂ ਵਲੋਂ ਅਤੇ ਵਰਿੰਦਰ ਰੰਧਾਵਾ ਦੇ ਗੀਤ, ਗੁਰਵਿੰਦਰ ਗੁਰੀ ਵਲੋਂ ਪੇਸ਼ ਕੀਤੇ ਗਏ, ਜਦ ਕਿ ਬਾਕੀ ਸਾਰੇ ਸਨਮਾਨਿਤ ਸ਼ਾਇਰਾਂ ਤੇ ਕਵਿੱਤਰੀਆਂ ਨੇ ਆਪੋ ਆਪਣੀਆਂ ਰਚਨਾਵਾਂ ਖੁਦ ਪੜ੍ਹੀਆਂ| ਸਟੇਜ  ਸਕੱਤਰ ਦੇ ਫਰਜ ਪਿਆਰਾ ਸਿੰਘ ਰਾਹੀਂ ਵਲੋਂ ਬਾ- ਖੂਬੀ ਨਿਭਾਏ ਗਏ| ਸਮਾਗਮ ਦੌਰਾਨ ਸ਼ਮਸ਼ੇਰ ਸਿੰਘ ਪਾਲ, ਬਲਬੀਰ ਛਿੱਬੜ, ਅਵਤਾਰ ਸਿੰਘ ਪਾਲ, ਕੁਲਵਿੰਦਰ ਕਾਲਾ ਰੱਤੋਂ ਵਾਲਾ, ਫਤਹਿ ਸਿੰਘ ਬਾਗੜੀ ਕਮਲਜੀਤ ਕੌਰ ਕੋਮਲ, ਲਾਲੀ ਕਰਤਾਰਪੁਰੀ ਤੇ ਜਸਪ੍ਰੀਤ ਮੁਕਤਸਰੀ ਦੀ ਭੂਮਿਕਾ ਵੀ ਸਲਾਹੁਣ ਯੋਗ ਰਹੀ|

Leave a Reply

Your email address will not be published. Required fields are marked *