ਐਮ ਜੇ. ਐਫ.ਲਾਇਨ ਜੇ. ਪੀ.ਸਿੰਘ ਦੀ ਯਾਦ ਵਿੱਚ ਮੈਡੀਕਲ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 22 ਨਵੰਬਰ (ਸ.ਬ.) ਲਾਇਨ ਕਲੱਬ ਮੁਹਾਲੀ ਵਲੋਂ ਸਰਕਾਰੀ ਉਦਯੋਗਿਕ ਕਿੱਤਾ ਸਿਖਲਾਈ ਸੰਸਥਾ ਫੇਸ-5 ਮੁਹਾਲੀ ਵਿਖੇ ਐਮ ਜੇ. ਐਫ.ਲਾਇਨ ਜੇ. ਪੀ.ਸਿੰਘ ਦੀ ਯਾਦ ਵਿੱਚ ਮੈਡੀਕਲ ਕੈਂਪ ਅਤੇ ਅੰਗਦਾਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਪੀ.ਜੀ.ਆਈ. ਤੋਂ ਅੰਗਦਾਨ ਸਬੰਧੀ ਕੌਂਸਲਰ ਮੈਡਮ ਨਿਲਾਕਸੀ ਨੇ ਅੰਗਦਾਨ ਬਾਰੇ ਵਿਸ਼ੇਸ਼ ਲੈਕਚਰ ਰਾਹੀਂ ਇਸ ਦੀ ਮਹੱਤਤਾ ਬਾਰੇ ਦਸਦੇ ਹੋਏ ਵਿਦਿਆਰਥੀਆਂ ਨੂੰ ਅੰਗਦਾਨ ਸਬੰਧੀ ਪ੍ਰੇਰਿਤ ਕੀਤਾ| ਇਸ ਮੌਕੇ ਤੇ ਵਿਦਿਆਰਥੀਆਂ ਵਲੋਂ 135 ਅੰਗਦਾਨ ਫਾਰਮ ਭਰੇ ਗਏ| ਇਸ ਕੈਪਸ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਵਲੋਂ ਮੈਡੀਸਨ, ਬਲੱਡਪ੍ਰੈਸ਼ਰ, ਬਲੱਡ ਸ਼ੂਗਰ ਜਾਂਚ ਅਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ| ਕਲੱਬ ਦੇ ਸਕੱਤਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਰੀਜਨ ਚੈਅਰਪਰਸਨ ਜੋਗਿੰਦਰ ਸਿੰਘ ਰਾਹੀਂ ਵਲੋਂ ਕੀਤਾ ਗਿਆ| ਕਲੱਬ ਦੇ ਪ੍ਰਧਾਨ ਇੰਦਰਬੀਰ ਸਿੰਘ ਸੋਫਤੀ ਨੇ ਡਾਕਟਰਾਂ ਦੀ ਟੀਮ ਅਤੇ ਸੰਸਥਾ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦੇ ਹੋਏ ਇੱਕ ਸਨਮਾਨ ਚਿੰਨ ਸੰਸਥਾ ਨੂੰ ਭੇਂਟ ਕੀਤਾ| ਇਸ ਮੌਕੇ ਤੇ ਕੁੱਲ 250 ਵਿਦਿਆਰਥੀਆਂ ਨੇ ਆਪਣਾ ਬਲੱਡ ਸ਼ੂਗਰ ਅਤੇ ਅੱਖਾਂ ਦੀ ਜਾਂਚ ਕਰਵਾਈ| ਵਿਦਿਆਰਥੀਆਂ ਨੇ ਮੈਡੀਸਨ ਦੇ ਡਾਕਟਰ ਕੋਲੋਂ ਵੀ ਆਪਣੀਆਂ ਸਰੀਰਿਕ ਅਤੇ ਮਾਨਸਿਕ ਸੱਮਸਿਆਵਾ ਸਬੰਧੀ ਵਿਚਾਰ ਵਟਾਂਦਰਾ ਕੀਤਾ| ਇਸ ਮੌਕੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਬਜਾਜ, ਗੁਰਚਰਨ ਸਿੰਘ, ਖਜਾਨਚੀ ਜਸਵਿੰਦਰ ਸਿੰਘ ਅਤੇ ਚਾਰਟਰ ਪ੍ਰੈਸੀਡੈਂਟ ਅਮਰੀਕ ਸਿੰਘ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜਰ ਸਨ|

Leave a Reply

Your email address will not be published. Required fields are marked *