ਐਮ ਪੀ ਦੀਪਕ ਆਨੰਦ ਦਾ ਸਨਮਾਨ

ਐਸ ਏ ਐਸ ਨਗਰ, 9 ਜਨਵਰੀ (ਸ.ਬ.) ਰੈਂਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਏ ਸਾਢੇ ਸੱਤ ਮਰਲਾ ਹਾਊਸ ਵਲੋਂ ਕੈਨੇਡਾ ਦੇ ਐਮ ਪੀ ਸ੍ਰੀ ਦੀਪਕ ਆਨੰਦ ਦਾ ਸਨਮਾਨ ਕੀਤਾ ਗਿਆ| ਸੰਸਥਾ ਦੇ ਪ੍ਰੈਸ ਸਕੱਤਰ ਸਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਦੀਪਕ ਆਨੰਦ ਫੇਜ 3 ਏ ਦੇ ਵਸਨੀਕ ਸ੍ਰੀ ਸਰਦਾਰੀ ਲਾਲ ਆਨੰਦ ਦੇ ਛੋਟੇ ਪੁੱਤਰ ਹਨ ਅਤੇ ਸੰਨ 2000 ਵਿੱਚ ਪੱਕੇ ਤੌਰ ਤੇ ਕੈਨੇਡਾ ਵਸ ਗਏ ਸਨ| ਹੁਣ ਜੂਨ 2018 ਨੂੰ ਹੋਈਆਂ ਚੋਣਾਂ ਵਿੱਚ ਕੈਨੇਡਾ ਵਿੱਚ ਐਮ ਪੀ ਚੁਣੇ ਗਏ ਹਨ ਅਤੇ ਐਮ ਪੀ ਬਣਨ ਤੋਂ ਬਾਅਦ ਪਹਿਲੀ ਵਾਰ ਪਰਿਵਾਰ ਸਮੇਤ ਮੁਹਾਲੀ ਆਏ ਹੋਏ ਹਨ|
ਇਸ ਮੌਕੇ ਸੰਸਥਾ ਦੇ ਮੈਂਬਰਾਂ ਵਲੋਂ ਸ੍ਰੀ ਦੀਪਕ ਆਨੰਦ ਅਤੇ ਉਹਨਾਂ ਦੀ ਪਤਨੀ ਅਰੁਣਾ ਆਨੰਦ ਦਾ ਸਨਮਾਣ ਕੀਤਾ ਗਿਆ| ਇਸ ਮੌਕੇ ਸੰਸਥਾ ਦੇ ਮੁੱਖ ਸਲਾਹਕਾਰ ਮਨਜੀਤ ਸਿੰਘ ਸੇਠੀ, ਮੀਤ ਪ੍ਰਧਾਨ ਹਰਬੰਸ ਸਿੰਘ, ਵਿੱਤ ਸਕੱਤਰ ਜੈਪਾਲ ਸੇਠੀ, ਪ੍ਰਬੰਧਕ ਸਕੱਤਰ ਰਘਬੀਰ ਸਿੰਘ, ਕਾਨੂੰਨੀ ਸਲਾਹਕਾਰ ਨਰਿੰਦਰ ਸਿੰਘ ਸੋਢੀ, ਆਡੀਟਰ ਰਮੇਸ਼ ਲਾਲ, ਅਸ਼ਵਨੀ ਕਪੂਰ, ਰਣਜੋਤ ਸਿੰਘ, ਉਜਲ ਸਿੰਘ, ਸੁਰਿੰਦਰ ਸਿੰਘ ਮਾਨ, ਸ਼ੈਲੇਦਰ ਆਨੰਦ ਅਤੇ ਦੀਪਕ ਆਨੰਦ ਦੇ ਪਰਿਵਾਰਕ ਮਂੈਬਰ ਵੀ ਮੌਜੂਦ ਸਨ|

Leave a Reply

Your email address will not be published. Required fields are marked *