ਐਮ ਪੀ ਸੀ ਏ ਨੇ ਛਬੀਲ ਅਤੇ ਲੰਗਰ ਲਗਾਇਆ

ਐਸ ਏ ਅੇਸ ਨਗਰ, 23 ਜੂਨ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਫੇਜ਼ 7 ਦੀ ਮਾਰਕੀਟ ਵਿੱਚ ਸ਼ੋਅਰੂਮਾਂ ਦੇ ਸਾਹਮਣੇ ਸੜਕ ਉਪਰ ਨਮਕੀਣ ਅਤੇ ਮਿੱਠੀ ਲੱਸੀ ਅਤੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਪ੍ਰਧਾਨ ਭੁਪਿੰਦਰ ਸਭਰਵਾਲ ਨੇ ਦੱਸਿਆ ਕਿ ਉਹਨਾਂ ਨੇ ਛਬੀਲ ਅਤੇ ਲੰਗਰ ਦੇ ਨਾਲ ਨਾਲ ਲੋਕਾਂ ਨੂ ੰਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਵੀ ਵੰਡੇ | ਜਿਸ ਨੂੰ ਲੈਣ ਲਈ ਲੋਕਾਂ ਵਿੱਚ ਭਾਰੀ ਉਤਸਾਹ ਸੀ| ਇਸ ਮੌਕੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ, ਹਰਜਿੰਦਰ ਧਵਨ, ਜਤਿੰਦਰ ਆਨੰਦ, ਏ ਕੇ ਪਵਾਰ, ਚਰਨਜੀਤ ਆਹੂਜਾ, ਪਰਮਿੰਦਰ ਧਵਨ, ਸਰਬਜੀਤ, ਅਮਰ ਗੁਲਾਟੀ, ਰੋਬਿਨ, ਮਨਜੀਤ ਸਿੰਘ, ਪੰਮੀ ਨੇ ਵੀ ਸੇਵਾ ਕੀਤੀ|

Leave a Reply

Your email address will not be published. Required fields are marked *