ਐਮ ਪੀ ਸੀ ਏ ਵਲੋਂ ਛਬੀਲ ਭਲਕੇ

ਐਸ ਏ ਅੇਸ ਨਗਰ, 22 ਜੂਨ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਇਕ ਮੀਟਿੰਗ ਸ੍ਰ. ਪ੍ਰਧਾਨ ਭੁਪਿੰਦਰ ਸਿੰਘ ਸਭਰਵਾਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਭਲਕੇ ਲਗਾਈ ਜਾਣ ਵਾਲੀ ਛਬੀਲ ਲਗਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ ਹਰਪ੍ਰੀਤ ਸਿੰਘ ਡਡਵਾਲ ਨੇ ਦੱਸਿਆ ਕਿ ਇਹ ਛਬੀਲ ਫੇਜ਼ 7 ਦੇ ਐਚ ਐਮ ਕੁਆਟਰਾਂ ਦੇ ਬਾਹਰ ਲਗਾਈ ਜਾਵੇਗੀ ਅਤੇ ਛਬੀਲ ਦੌਰਾਨ ਮਿੱਠੀ ਤੇ ਨਮਕੀਣ ਲੱਸੀ, ਛੋਲੇ ਕੁਲਚੇ ਦਾ ਲੰਗਰ ਲਾਇਆ ਜਾਵੇਗਾ|
ਇਸ ਮੌਕੇ ਚੇਅਰਮੈਨ ਏ ਕੇ ਪਵਾਰ (ਗੋਗੀ), ਚੀਫ ਪੈਟਰਨ ਹਰਜਿੰਦਰ ਸਿੰਘ ਧਵਨ, ਪੈਟਰਨ ਤੀਰਥ ਸਿੰਘ ਗੁਲਾਟੀ, ਜਤਿੰਦਰ ਆਨੰਦ ਟਿੰਕੂ, ਪਲਵਿੰਦਰ ਸਿੰਘ ਪੱਪੀ, ਅਮਿਤ ਮਰਵਾਹਾ ਵੀ ਮੌਜੂਦ ਸਨ|

Leave a Reply

Your email address will not be published. Required fields are marked *