ਐਮ ਸੀ ਰਜਨੀ ਗੋਇਲ ਵਲੋਂ ਸੈਕਟਰ 66 ਵਿਖੇ ਵਿਕਾਸ ਕੰਮਾਂ ਦੀ ਸ਼ੁਰੂਆਤ

ਐਸ ਏ ਐਸ ਨਗਰ,3 ਜਨਵਰੀ (ਸ ਬ) : ਸੈਕਟਰ 66 ਦੀ ਐਮ ਸੀ ਰਜਨੀ ਗੋਇਲ ਨੇ ਅੱਜ ਆਪਣੇ ਵਾਰਡ ਵਿਚ ਪਾਰਕਾਂ ਦੀ ਸਫਾਈ ਅਤੇ ਹੋਰ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ| ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਰਜਨੀ ਗੋਇਲ  ਨੇ ਦਸਿਆ ਕਿ ਇਹ ਇਲਾਕਾ ਪਹਿਲਾਂ ਗਮਾਂਡਾ ਦੇ ਅਧੀਨ ਆਊਂਦਾਸੀ ਪਰ ਹੁਣ ਇਹ ਇਲਾਕਾ ਨਗਰ ਨਿਗਮ ਦੇ ਅਧੀਨ ਆ ਗਿਆ ਹੈ| ਇਸ ਇਲਾਕੇ ਦੇ ਪਾਰਕਾਂ ਦੀ ਸਫਾਈ ਕਰਨ, ਝੂਲੇ ਲਗਾਉਣ ਅਤੇ ਹੋਰ ਵਿਕਾਸ ਕੰਮਾ ਲਈ 58 ਲੱਖ ਰੁਪਏ ਪਾਸ ਹੋਏ ਹਨ| ਇਸ ਮੌਕੇ ਪਲਕ ਮਲਹੋਤਰਾ, ਰਮੇਸ਼ ਮੋਦਗਿਲ, ਹਰਵਿੰਦਰ ਸਿੰਘ, ਇੰਦਰਜੀਤ ਕੌਰ, ਸਰਬਜੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *