ਐਰੋਸਿਟੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਬਲਾਕ ਐਫ ਅਤੇ ਐਚ ਦਾ ਵਫਦ ਕੈਬਿਨਟ ਮੰਤਰੀ ਬਾਜਵਾ ਨੂੰ ਮਿਲਿਆ

ਐਸ ਏ ਐਸ ਨਗਰ, 3 ਅਗਸਤ (ਭਗਵੰਤ ਸਿੰਘ ਬੇਦੀ) ਐਰੋਸਿਟੀ ਰੈਜੀਡਂੈਟਸ ਵੈਲਫੇਅਰ ਐਸੋਸੀਏਸ਼ਨ ਬਲਾਕ ਐਫ ਅਤੇ ਐਚ ਦੇ ਵਫਦ ਨੇ ਪ੍ਰਧਾਨ ਲਖਬੀਰ ਸਿੰਘ ਦੀ ਅਗਵਾਈ ਵਿੱਚ ਪੰਚਾਇਤ ਅਤੇ ਹਾਊਸਿੰਗ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਵਫਦ ਦੇ ਆਗੂਆਂ ਨੇ ਸ੍ਰ. ਬਾਜਵਾ ਦੇ ਧਿਆਨ ਵਿੱਚ ਲਿਆਂਦਾ ਕਿ ਐਰੋਸਿਟੀ, ਜੋ ਸਰਕਾਰ ਦਾ ਡਰੀਮ ਪ੍ਰੋਜੈਕਟ ਹੈ, ਦੇ ਬਲਾਕ ਐਫ ਅਤੇ ਐਚ ਦੀ ਹਾਲਤ ਖਸਤਾ ਹੋਈ ਪਈ ਹੈ, ਸੜਕਾਂ ਦਾ ਹਾਲ ਬੁਰਾ ਹੈ, ਇਸ ਇਲਾਕੇ ਦੀਆਂ ਸਟਰੀਟ ਲਾਈਟਾਂ ਨਹੀਂ ਚਲਦੀਆਂ, ਪਾਰਕਾਂ ਦਾ ਬੁਰਾ ਹਾਲ ਹੈ ਹਾਲਤ ਤਰਸਯੋਗ ਹੈ| ਪਾਰਕਾਂ ਦੀ ਸੰਭਾਲ ਨਹੀਂ ਹੋ ਰਹੀ, ਹਰ ਪਾਸੇ ਹੀ ਜੰਗਲੀ ਘਾਹ ਦੀ ਭਰਮਾਰ ਹੈ, ਬਿਜਲੀ ਦੇ ਲੰਬੇ ਕਟ ਲੱਗ ਰਹੇ ਹਨ, ਇਸ ਲਈ ਪੀਣ ਲਈ ਗੰਧਲਾ ਪਾਣੀ ਸਪਲਾਈ ਹੁੰਦਾ ਹੈ, ਇਹ ਇਲਾਕਾ ਜੰਗਲ ਦਾ ਹਿੱਸਾ ਲਗਦਾ ਹੈ|
ਉਹਨਾਂ ਦੱਸਿਆ ਕਿ ਕੈਬਿਨਟ ਮੰਤਰੀ ਬਾਜਵਾ ਨੇ ਤੁਰੰਤ ਹੀ ਸੰਬਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਇਹਨਾਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਕਿਹਾ| ਉਹਨਾਂ ਕਿਹਾ ਕਿ ਜੇ ਫਿਰ ਵੀ ਹਾਲਤ ਨਾ ਸੁਧਰੇ ਤਾਂ ਉਹ ਖੁਦ ਐਰੋਸਿਟੀ ਦਾ ਦੌਰਾ ਕਰਨਗੇ|

Leave a Reply

Your email address will not be published. Required fields are marked *