ਐਲਬਰਟਾ ਵਾਸੀਆਂ ਨੂੰ ਨਵੇਂ ਸਾਲ ਤੇ ਝਟਕਾ, ਕਾਰਬਨ ਟੈਕਸ ਲਾਗੂ

ਐਲਬਰਟਾ, 2 ਜਨਵਰੀ (ਸ.ਬ.) ਇਕ ਸਾਲ ਦੇ ਵਿਰੋਧ ਅਤੇ ਜਨਤਾ ਅਤੇ ਸਰਕਾਰ ਦੇ ਵਿਚਕਾਰ ਤਕਰਾਰ ਤੋਂ ਬਾਅਦ ਆਖਰਕਾਰ ਐਲਬਰਟਾ ਪ੍ਰੋਵਿੰਸ ਨੇ ਕਾਰਬਨ ਟੈਕਸ ਲਾਗੂ ਕਰ ਦਿੱਤਾ| ਇਸ ਟੈਕਸ ਕਾਰਨ ਨਵੇਂ ਸਾਲ ਤੋਂ ਹੀ ਪੰਪਾਂ ਤੇ ਤੇਲ ਮਹਿੰਗਾ ਮਿਲੇਗਾ| ਇਸ ਟੈਕਸ ਦੇ ਲਾਗੂ ਹੋਣ ਦੇ ਨਾਲ ਪ੍ਰਤੀ ਲੀਟਰ ਗੈਸੋਲੀਨ ਲਈ 4.5 ਸੈਂਟਸ ਵਧੇਰੇ ਅਤੇ ਪ੍ਰਤੀ ਲੀਟਰ ਡੀਜ਼ਲ ਲਈ 5.3 ਸੈਂਟਸ ਵਧੇਰੇ ਖਰਚਣੇ ਪੈਣਗੇ| ਪਹਿਲਾਂ ਹੀ ਬੀਤੇ ਦਿਨਾਂ ਵਿਚ ਤੇਲ ਦੀਆਂ ਕੀਮਤਾਂ ਵਿਚ 1 ਡਾਲਰ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ|
ਪ੍ਰੋਵਿੰਸ ਦੀ ਡਿਪਟੀ ਪ੍ਰੀਮੀਅਰ ਹੌਫਮੈਨ ਨੇ ਕਿਹਾ ਕਿ ਕਾਰਬਨ ਟੈਕਸ ਰਾਹੀਂ ਇਕੱਠੀ ਹੋਈ ਰਕਮ ਪ੍ਰੋਵਿੰਸ ਦੇ ਵਿਕਾਸ ਤੇ ਹੀ ਖਰਚੀ ਜਾਵੇਗੀ|

Leave a Reply

Your email address will not be published. Required fields are marked *