ਐਲਬਰਟਾ ਵਿੱਚ ਧਰਤੀ ਤੋਂ ਆਸਮਾਨ ਤੱਕ ਉੱਠਿਆ ਵਾਵਰੋਲਾ

ਕੈਲਗਰੀ, 3 ਜੂਨ (ਸ.ਬ.) ਇਕ ਹੋਰ ਚੱਕਰਵਾਤੀ ਤੂਫਾਨ ਐਲਬਰਟਾ ਵਿਖੇ ਪਹੁੰਚ ਗਿਆ| ਐਲਬਰਟਾ ਦੇ ਕੈਲਗਰੀ ਵਿਚ ਆਸਮਾਨ ਤੱਕ ਉਠੇ ਧੂੜ ਦੇ ਵਾਵਰੋਲੇ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ| ਇਹ ਵਾਵਰੋਲੇ  ਥ੍ਰੀ ਹਿਲਜ਼ ਵਿਖੇ ਬੀਤੀ ਸ਼ਾਮ ਦਿਖਾਈ ਦਿੱਤਾ| ਇਹ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਸੀ| ਐਲਬਰਟਾ ਦੇ ਐਮਰਜੈਂਸੀ ਵਿਭਾਗ ਨੇ ਕਿਹਾ ਕਿ ਇਸ ਬਵੰਡਰ ਕਾਰਨ ਹੋਰ ਤੂਫਾਨ ਆਉਣ ਦੀ ਸੰਭਾਵਨਾ ਨਹੀਂ ਹੈ|
ਐਲਬਰਟਾ ਦੇ ਲੋਕਾਂ ਨੇ ਇਸ  ਵਾਵਰੋਲੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ|
ਲੋਕਾਂ ਨੇ ਕਿਹਾ ਕਿ ਇਹ ਬਵੰਡਰ ਖਤਰਨਾਕ ਸਾਬਤ ਹੋ ਸਕਦਾ ਸੀ ਪਰ ਇਸ ਦੇ ਬਾਵਜੂਦ ਇਹ ਖੂਬਸੂਰਤ ਨਜ਼ਾਰਾ ਪੇਸ਼ ਕਰ ਰਿਹਾ ਸੀ

Leave a Reply

Your email address will not be published. Required fields are marked *