ਐਲ ਪੀ ਜੀ ਸਿਲੰਡਰ ਫੱਟਣ ਨਾਲ 5 ਵਿਅਕਤੀਆਂ ਦੀ ਮੌਤ, 8 ਗੰਭੀਰ ਰੂਪ ਨਾਲ ਜ਼ਖਮੀ

ਆਗਰਾ, 24 ਜੁਲਾਈ (ਸ.ਬ.)ਆਗਰਾ ਦੇ ਥਾਣਾ ਇਰਾਦਤਨਗਰ ਦੇ ਪਿੰਡ ਡਾਡਕੀ ਵਿੱਚ ਬੀਤੀ ਰਾਤੀ ਐਲ.ਪੀ.ਜੀ ਗੈਸ ਸਿਲੰਡਰ ਫੱਟਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਹਾਦਸੇ ਵਿੱਚ 8 ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ| ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਪੁਲੀਸ ਮੁਤਾਬਕ ਡਾਡਕੀ ਪਿੰਡ ਦੇ ਹਿੰਮਤ ਸਿੰਘ ਦੇ ਰਸੋਈ ਘਰ ਵਿੱਚ ਖਾਣਾ ਬਣ ਰਿਹਾ ਸੀ| ਇਸ ਦੌਰਾਨ ਸਿਲੰਡਰ ਤੋਂ ਗੈਸ ਲੀਕ ਹੋਣ ਲੱਗੀ| ਪਰਿਵਾਰ ਦੇ ਲੋਕ ਜਦੋਂ ਤੱਕ ਕੁਝ ਸਮਝ ਪਾਉਂਦੇ, ਸਿਲੰਡਰ ਨੇ ਅੱਗ ਫੜ ਲਈ| ਸਿਲੰਡਰ ਤੋਂ ਲਪਟਾਂ ਉਠਦੀਆਂ ਦੇਖ ਪਰਿਵਾਰ ਵਿੱਚ ਭਗਦੜ ਮਚ ਗਈ| ਸ਼ੌਰ ਸੁਣ ਕੇ ਗੁਆਂਢੀ ਵੀ ਮੌਕੇ ਤੇ ਪੁੱਜ ਗਏ| ਇਸ ਵਿਚਕਾਰ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੀ ਸੀ ਕਿ ਤੇਜ਼ ਧਮਾਕੇ ਨਾਲ ਸਿਲੰਡਰ ਫਟ ਗਿਆ| ਸਿਲੰਡਰ ਫਟਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 8 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਸਿਲੰਡਰ ਦੇ ਧਮਾਕੇ ਨਾਲ ਮਕਾਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ|

Leave a Reply

Your email address will not be published. Required fields are marked *