ਐਸੋਸੀਏਟਿਡ ਸਕੂਲਜ ਜਾਇੰਟ ਐਕਸ਼ਨ ਫਰੰਟ ਵਲੋਂ ਡੈਲੀਗੇਟ ਸੈਮੀਨਾਰ ਦਾ ਆਯੋਜਨ

ਐਸ ਏ ਐਸ ਨਗਰ, 10 ਮਾਰਚ (ਭਗਵੰਤ ਸਿੰਘ ਬੇਦੀ) ਐਸੋਸੀਏਟਿਡ ਸਕੂਲਜ ਜਾਇੰਟ ਐਕਸ਼ਨ ਫਰੰਟ ਵਲੋਂ ਇੱਕ ਡੈਲੀਗੇਟ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਕਾਂਗਰਸੀ ਆਗੂ ਸ੍ਰ. ਦੀਪਇੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹਨਾਂ ਸਕੂਲਾਂ ਦੇ ਮਸਲੇ ਹੱਲ ਕਰਨ ਲਈ ਉਹ ਉਚੇਚੇ ਯਤਨ ਕਰਨਗੇ| ਉਹਨਾਂ ਕਿਹਾ ਕਿ ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬੀਬੀ ਪ੍ਰਨੀਤ ਕੌਰ ਨੇ ਵੀ ਆਉਣਾ ਸੀ ਪਰ ਉਹ ਜਰੂਰੀ ਰੁਝੇਂਵੇਂ ਕਾਰਨ ਨਹੀਂ ਆ ਸਕੇ| ਫਰੰਟ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਐਸੋਸੀਏਟਿਡ ਸਕੂਲਾਂ ਵਿੱਚ ਕਰੀਬ 5 ਲੱਖ ਬੱਚੇ ਪੜ੍ਹਦੇ ਹਨ, ਇਹ ਸਕੂਲ ਗਰੀਬ ਮੱਧ ਵਰਗ ਦੇ ਬੱਚਿਆਂ ਨੂੰ ਘੱਟ ਫੀਸਾਂ ਉੱਪਰ ਵਧੀਆ ਸਿਖਿਆ ਮੁਹਈਆ ਕਰਵਾ ਰਹੇ ਹਨ ਪਰ ਬੋਰਡ ਦੇ ਸਾਬਕਾ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਆਈ ਐਸ ਵਲੋਂ ਐਸੋਸੀਏਟਿਡ ਸਕੂਲਾਂ ਦੀ ਲਗਾਤਾਰਤਾ ਦਾ ਪ੍ਰੋਫਾਰਮਾ ਜਾਰੀ ਨਹੀਂ ਸੀ ਕੀਤਾ ਗਿਆ, ਜਿਸ ਕਾਰਨ 2019 ਦੀਆਂ ਪ੍ਰੀਖਿਆਵਾਂ ਬਾਰੇ ਅਨਿਸ਼ਚਤਾ ਪੈਦਾ ਹੋ ਗਈ ਸੀ ਹੁਣ ਸ੍ਰ. ਢਿਲੋਂ ਦੇ ਯਤਨਾਂ ਨਾਲ ਇਹ ਪ੍ਰੋਫਾਰਮਾ ਹੁਣ ਜਾਰੀ ਹੋ ਚੁਕਿਆ ਹੈ| ਉਹਨਾਂ ਕਿਹਾ ਕਿ ਸਾਡੇ ਸਕੂਲਾਂ ਨੂੰ ਪੇਸ਼ ਆਈਆਂ ਮੁਸ਼ਕਿਲਾਂ ਸਮੇਂ ਸ੍ਰ. ਦੀਪਇੰਦਰ ਸਿੰਘ ਢਿੱਲੋਂ ਵਲੋਂ ਦਿੱਤੇ ਗਏ ਸਹਿਯੋਗ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ|
ਇਸ ਮੌਕੇ ਫਰੰਟ ਦੇ ਜਨਰਲ ਸਕੱਤਰ ਲਖਬੀਰ ਸਿੰਘ ਨੇ ਕਿਹਾ ਕਿ ਐਸੋਸੀਏਟਿਡ ਸਕੂਲ ਗਰੀਬ ਅਤੇ ਨਿਮਨ ਵਰਗ ਦੇ ਬੱਚਿਆਂ ਨੂੰ ਘੱਟ ਫੀਸਾਂ ਉੱਪਰ ਸਿੱਖਿਆ ਪ੍ਰਦਾਨ ਕਰਦੇ ਹਨ| ਇਸਦੇ ਬਾਵਜੂਦ ਉਹਨਾਂ ਨੂੰ ਹਰ ਕਦਮ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਂੈਦਾ ਹੈ|
ਇਸ ਮੌਕੇ ਫਰੰਟ ਦੇ ਚੇਅਰਮੈਨ ਰਾਣਾ ਜਗਦੀਸ਼ ਚੰਦ ਨੇ ਐਸੋਸੀਏਟਿਡ ਸਕੂਲਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਪੱਕਾ ਹਲ ਕਰਨ ਦੀ ਮੰਗ ਕੀਤੀ|
ਇਸ ਮੌਕੇ ਸ੍ਰ. ਢਿੱਲੋਂ ਨੇ ਬੀਬੀ ਪ੍ਰਨੀਤ ਕੌਰ ਲਈ ਵੀ ਸਨਮਾਨ ਚਿੰਨ ਪ੍ਰਾਪਤ ਕੀਤਾ|
ਇਸ ਮੌਕੇ ਫਰੰਟ ਦੇ ਸੀ ਮੀਤ ਪ੍ਰਧਾਨ ਆਨੰਦ ਠਾਕੁਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਸੁਦਰਸ਼ਨ ਸ਼ਰਮਾ, ਜੁਆਇੰਟ ਸਕੱਤਰ ਪ੍ਰਿਤਪਾਲ ਸਿੰਘ, ਵਿੱਤ ਸਕੱਤਰ ਅਮਰਿੰਦਰ ਸਿੰਗਲਾ, ਪੀ ਆਰ ਓ ਜੇ ਐਸ ਭੱਟ, ਕਾਰਜਕਾਰੀ ਮੈਂਬਰ ਮਨੋਜ ਸਰੀਨ, ਪ੍ਰੈਸ ਸਕੱਤਰ ਸ਼ਾਮ ਲਾਲ, ਸਕੱਤਰ ਹਰਬੰਸ ਲਾਲ, ਕਾਰਜਕਾਰੀ ਮੈਂਬਰ ਪਰਨੀਤ ਕੁਮਾਰ ਅਤੇ ਹੋਰ ਆਗੂ ਮੌਜੂਦ ਸਨ|

Leave a Reply

Your email address will not be published. Required fields are marked *