ਐਸੋਸੀਏਟਿਡ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ : ਸੁਰਜੀਤ ਸਿੰਘ ਸੰਧੂ

ਐਸ ਏ ਐਸ ਨਗਰ, 25 ਅਪ੍ਰੈਲ (ਭਗਵੰਤ ਸਿੰਘ ਬੇਦੀ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਐਸੋਸੀਏਟਿਡ ਸਕੂਲਾਂ ਦੇ ਨਤੀਜੇ ਸ਼ਾਨਦਾਰ ਰਹੇ| ਇਹਨਾਂ ਸਕੂਲਾਂ ਦੇ ਕੁਲ 91613 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ ਜਿਹਨਾਂ ਵਿਚੋਂ 62230 ਵਿਦਿਆਰਥੀ ਪਾਸ ਹੋਏ, ਜੋ ਕਿ 67 .93 ਫੀਸਦੀ ਬਣਦਾ ਹੈ| ਜੋ ਬੋਰਡ ਦੀ ਓਵਲ ਆਲ ਪ੍ਰਤੀਸ਼ਤ ਤੋਂ ਜਿਆਦਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਟਿਡ ਸਕੂਲਾਂ ਦੀ ਜਥੇਬੰਦੀ ਦੇ ਪ੍ਰਧਾਨ ਪ੍ਰਿੰਸੀਪਲ ਸੁਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਬਾਰਵੀਂ ਦੇ ਨਤੀਜਿਆਂ ਵਿੱਚ ਪਹਿਲੇ ਨੰਬਰ ਉਪਰ ਸਰਕਾਰੀ ਸਕੂਲਾਂ ਦੇ ਨਤੀਜੇ ਰਹੇ ਹਨ, ਜਦਕਿ ਦੂਜੇ ਸਥਾਨ ਉਪਰ ਐਸੋਸੀਏਟਿਡ ਸਕੂਲਾਂ ਦੇ ਨਤੀਜੇ ਰਹੇ ਹਨ | ਉਹਨਾਂ ਕਿਹਾ ਕਿ ਐਸੋਸੀਏਟਿਡ ਸਕੂਲਾਂ ਦੇ ਕੋਈ ਆਪਣੇ ਪ੍ਰੀਖਿਆ ਕੇਂਦਰ ਨਹੀਂ ਹਨ ਅਤੇ ਇਨਾਂ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਹੀ ਪੇਪਰ ਦਿੰਦੇ ਹਨ|
ਉਹਨਾਂ ਕਿਹਾ ਕਿ 2012 ਤੋਂ ਹੀ ਲਗਾਤਾਰ ਐਸੋਸੀਏਟਿਡ ਸਕੂਲ ਵਧੀਆ ਕਾਰਗੁਜਾਰੀ ਦਿਖਾ ਰਹੇ ਹਨ| ਇਸੇ ਦੌਰਾਨ ਜਥੇਬੰਦੀ ਦੇ ਚੇਅਰਮੈਨ ਰਾਣਾ ਜਗਦੀਸ਼ ਚੰਦ, ਜਨਰਲ ਸਕੱਤਰ ਲਖਬੀਰ ਸਿੰਘ ਰਾਠੌਰ, ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸ਼ਰਮਾ ਸਮੇਤ ਬਾਕੀ ਆਗੂਆਂ ਨੇ ਵੀ ਐਸੋਸੀਏਟਿਡ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਉਪਰ ਤਸੱਲੀ ਪ੍ਰਗਟ ਕੀਤੀ|

Leave a Reply

Your email address will not be published. Required fields are marked *