ਐਸ.ਆਈ.ਐਸ. ਵਿੱਚ ਫਨ ਡਾਂਸ ਪਾਰਟੀ ਦਾ ਆਯੋਜਨ

ਐਸ.ਏ.ਐਸ.ਨਗਰ, 8 ਅਪ੍ਰੈਲ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਦੇ ਨੰਨ੍ਹੇ ਮੁਨ੍ਹੇ ਬੱਚਿਆਂ ਨੇ ਨਵੇਂ-ਸੈਸ਼ਨ ਦੀ ਸ਼ੁਰੂਆਤ ਵਿੱਚ ਵੱਖ-2 ਹਿੰਦੀ ਗਾਣਿਆਂ ਦੀਆਂ ਧੁਨਾਂ ਤੇ ਨਾਚ ਕਰਦੇ ਹੋਇਆਂ ਆਪਣੀ ਨ੍ਰਿਤ ਕਲਾ ਦਾ ਪ੍ਰਦਰਸ਼ਨ ਕੀਤਾ| ਇਸ ਪਾਰਟੀ ਦਾ ਮਕਸਦ ਅਧਿਆਪਕਾਂ ਤੇ ਬੱਚਿਆਂ ਵਿੱਚ ਆਪਸੀ ਸਾਂਝ ਪੈਦਾ ਕਰਨਾ ਸੀ| ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆ ਬੱਚਿਆਂ ਵਿੱਚ ਤਾਕਤ ਤੇ ਨਵਾਂ ਜੋਸ਼ ਭਰਦੀਆਂ ਹਨ ਸਕੂਲ ਡਾਇਰੈਕਟਰ ਹਰਦੀਪ ਕੌਰ ਗਿੱਲ ਨੇ ਕਿਹਾ ਕਿ ਇਹੋ ਜਿਹੀਆਂ ਸਰੀਰਕ ਗਤੀਵਿਧੀਆਂ ਬੱਚਿਆਂ ਵਿੱਚ ਮਾਨਸਿਕ ਤਣਾਓ ਨੂੰ ਦੂਰ ਕਰਦੀਆਂ ਹਨ ਤੇ ਉਨ੍ਹਾਂ ਦੇ ਸਰਵ-ਪੱਖੀ ਵਿਕਾਸ ਵਿੱਚ ਵਾਧਾ ਕਰਦੀਆਂ ਹਨ|

Leave a Reply

Your email address will not be published. Required fields are marked *