ਐਸ ਆਈ ਟੀ ਦੇ ਸਾਮ੍ਹਣੇ ਚੁਪ ਚੁਪੀਤੇ ਪੇਸ਼ ਹੋਏ ਸੈਣੀ

ਐਸ.ਏ.ਐਸ ਨਗਰ, 25 ਸਤੰਬਰ (ਸ.ਬ.) ਸਾਬਕਾ ਆਈ. ਏ. ਐਸ. ਅਧਿਕਾਰੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ 1991 ਵਿੱਚ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਪੰਜਾਬ ਦੇ ਸਾਬਕਾ ਡੀ. ਜੀ.ਪੀ. ਸੁਮੇਧ ਸੈਣੀ ਪੰਜਾਬ ਬੰਦ ਦੌਰਾਨ ਅੱਜ  ਸਵੇਰੇ ਐਸ. ਆਈ. ਟੀ. ਸਾਹਮਣੇ ਪੇਸ਼ ਹੋ ਕੇ ਹਾਜ਼ਰੀ ਲਗਵਾਉਣ ਉਪਰੰਤ ਵਾਪਸ ਚਲੇ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਸੁਮੇਧ ਸੈਣੀ ਦਾ ਆਉਣ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਅਤੇ ਮੀਡੀਆ ਨੂੰ ਇਸਦੀ ਭਿਣਕ ਨਹੀਂ ਲੱਗਣ ਦਿੱਤੀ ਗਈ| ਇਸ ਦੌਰਾਨ ਸ੍ਰੀ ਸੈਣੀ ਦੇ ਅਦਾਲਤ ਵਿੱਚ ਵੀ ਪੇਸ਼ ਹੋਣ ਦੀ ਖਬਰ ਹੈ ਪਰੰਤੂ ਅਦਾਲਤੀ ਕਾਰਵਾਈ ਦਾ ਵੇਰਵਾ ਹਾਸਿਲ ਨਹੀਂ ਹੋਇਆ|

Leave a Reply

Your email address will not be published. Required fields are marked *